Homeਦੇਸ਼ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਦੇਸ਼ ਭਰ ਚ ਪੈਟਰੋਲ ਤੇ ਡੀਜ਼ਲ...

ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਦੇਸ਼ ਭਰ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੀਤਾ ਬਦਲਾਅ

ਨਵੀਂ ਦਿੱਲੀ: ਅੱਜ ਯਾਨੀ 18 ਨਵੰਬਰ ਨੂੰ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol and Diesel Prices) ਵਿੱਚ ਬਦਲਾਅ ਕੀਤਾ ਹੈ। ਕਈ ਸ਼ਹਿਰਾਂ ‘ਚ ਇਨ੍ਹਾਂ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ, ਜਦਕਿ ਕੁਝ ਸ਼ਹਿਰਾਂ ‘ਚ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਅਪਡੇਟ ਹੁੰਦੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈਂਦਾ ਹੈ। ਇਸ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ, ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ।

ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਤਾਜ਼ਾ ਰੇਟ:

ਦਿੱਲੀ: ਪੈਟਰੋਲ 94.77 ਰੁਪਏ, ਡੀਜ਼ਲ 87.67 ਰੁਪਏ ਪ੍ਰਤੀ ਲੀਟਰ

ਮੁੰਬਈ: ਪੈਟਰੋਲ ₹103.44, ਡੀਜ਼ਲ ₹89.97 ਪ੍ਰਤੀ ਲੀਟਰ

ਕੋਲਕਾਤਾ: ਪੈਟਰੋਲ ₹104.95, ਡੀਜ਼ਲ ₹91.76 ਪ੍ਰਤੀ ਲੀਟਰ

ਚੇਨਈ: ਪੈਟਰੋਲ ₹100.80, ਡੀਜ਼ਲ ₹92.39 ਪ੍ਰਤੀ ਲੀਟਰ

ਰਾਜ ਪੱਧਰ ‘ਤੇ ਬਦਲਾਅ:

ਬਿਹਾਰ ‘ਚ ਪੈਟਰੋਲ 44 ਪੈਸੇ ਅਤੇ ਡੀਜ਼ਲ 41 ਪੈਸੇ ਮਹਿੰਗਾ ਹੋਇਆ ਹੈ।

ਉੱਤਰ ਪ੍ਰਦੇਸ਼ ‘ਚ ਪੈਟਰੋਲ 0.25 ਤੋਂ 94.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 0.28 ਤੋਂ 87.98 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਮਹਾਰਾਸ਼ਟਰ ‘ਚ ਪੈਟਰੋਲ 0.35 ਰੁਪਏ ਵਧ ਕੇ 104.88 ਰੁਪਏ ਅਤੇ ਡੀਜ਼ਲ 0.33 ਰੁਪਏ ਵਧ ਕੇ 91.39 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਦੇ ਕਾਰਨ ਲੋਕ ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਅਪਣੇ ਸ਼ਹਿਰ ਦੇ ਤਾਜ਼ਾ ਰੇਟ ਚੈਕ ਕਰਨਾ ਨਹੀਂ ਭੁਲਦੇ, ਤਾਂ ਕਿ ਉਹ ਸਹੀ ਸਮੇਂ ‘ਤੇ ਪੈਟਰੋਲ -ਡੀਜ਼ਲ ਭਰਵਾ ਸਕਣ।।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments