Home ਹੈਲਥ ਸਰਦੀਆਂ ‘ਚ ਇਮਿਊਨਿਟੀ ਤੇ ਪੇਟ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ...

ਸਰਦੀਆਂ ‘ਚ ਇਮਿਊਨਿਟੀ ਤੇ ਪੇਟ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ ਇਹ ਫਲ

0

Health News : ਜੇਕਰ ਤੁਸੀਂ ਸਰਦੀਆਂ ‘ਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਸੰਤਰੀ ਰੰਗ ਦਾ ਭੋਜਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀਆਂ ਅੱਖਾਂ, ਇਮਿਊਨਿਟੀ ਅਤੇ ਪੇਟ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਸੰਤਰੀ ਰੰਗ ਦੇ ਫਲ ਅਤੇ ਸਬਜ਼ੀਆਂ ਖਾਣ ਨਾਲ ਵਿਟਾਮਿਨ ਏ, ਸੀ, ਬੀਟਾ ਕੈਰੋਟੀਨ ਅਤੇ ਲਾਇਕੋਪੀਨ ਮਿਲਦਾ ਹੈ।

ਸਰਦੀਆਂ ਵਿੱਚ ਰੰਗ-ਬਿਰੰਗੇ ਫਲ ਅਤੇ ਸਬਜ਼ੀਆਂ ਜਿਵੇਂ ਗਾਜਰ, ਪਪੀਤਾ, ਖੁਰਮਾਨੀ ਅਤੇ ਸੰਤਰਾ ਆਦਿ ਮਿਲਦੇ ਹਨ। ਜਿਸ ਨੂੰ ਤੁਸੀਂ ਸਰਦੀਆਂ ਦੇ ਸਮੇਂ ਵਿੱਚ ਜ਼ਰੂਰ ਖਾਓ ਜੋ ਤੁਹਾਡੇ ਸਰੀਰ ਵਿੱਚ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰੇਗਾ ਅਤੇ ਤੁਹਾਨੂੰ ਸਿਹਤਮੰਦ ਰੱਖੇਗਾ।

ਗਾਜਰ— ਸਰਦੀਆਂ ਦੇ ਮੌਸਮ ‘ਚ ਰੋਜ਼ਾਨਾ 1-2 ਗਾਜਰ ਜ਼ਰੂਰ ਖਾਣੀ ਚਾਹੀਦੀ ਹੈ। ਗਾਜਰ ਖਾਣ ਨਾਲ ਵਿਟਾਮਿਨ ਏ ਦੀ ਭਰਪੂਰ ਮਾਤਰਾ ਮਿਲਦੀ ਹੈ। ਗਾਜਰ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ।

ਸੰਤਰਾ— ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਵੀ ਸਰਦੀਆਂ ਵਿੱਚ ਭਰਪੂਰ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਸੰਤਰਾ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ ਦੀ ਭਰਪੂਰ ਮਾਤਰਾ ਮਿਲਦੀ ਹੈ। ਰੋਜ਼ਾਨਾ ਇੱਕ ਸੰਤਰਾ ਖਾਣ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ।

ਖੁਰਮਾਨੀ— ਸਰਦੀਆਂ ਵਿੱਚ ਸੰਤਰੀ ਰੰਗ ਦੀ ਖੁਰਮਾਨੀ ਵੀ ਮਿਲਦੀ ਹੈ। ਖੁਰਮਾਨੀ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਦਾ ਵਧੀਆ ਸਰੋਤ ਹੈ।

ਪਪੀਤਾ— ਸਰਦੀਆਂ ਵਿੱਚ ਪਪੀਤਾ ਵੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਤੁਹਾਨੂੰ ਰੋਜ਼ਾਨਾ ਪਪੀਤਾ ਜ਼ਰੂਰ ਖਾਣਾ ਚਾਹੀਦਾ ਹੈ। ਪਪੀਤਾ ਖਾਣ ਨਾਲ ਵਿਟਾਮਿਨ ਸੀ ਅਤੇ ਫਾਈਬਰ ਮਿਲਦਾ ਹੈ।

Exit mobile version