ਹੁਸ਼ਿਆਰਪੁਰ : ਭਗਵੰਤ ਮਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਪੰਜਾਬੀ ਕਾਮੇਡੀ ਕਲਾਕਾਰ ਵਜੋਂ ਕੀਤੀ ਸੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਨੂੰ ਲੈ ਕੇ ਚੱਲ ਰਹੀ ਚੋਣ ਪ੍ਰਚਾਰ ਦੌਰਾਨ ਵੀਰਵਾਰ ਨੂੰ ਹੁਸ਼ਿਆਰਪੁਰ ਦੇ ਜ਼ੋਨ ਯੂਥ ਫੈਸਟੀਵਲ ‘ਚ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ।
ਇਸ ਦੌਰਾਨ ਸੀਐਮ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਕਲਾਕਾਰ ਕਰਮਜੀਤ ਅਨਮੋਲ ਗੀਤ ਗਾਉਂਦੇ ਨਜ਼ਰ ਆਏ। ਇਹ ਪਲ ਇਸ ਲਈ ਵੀ ਖਾਸ ਸੀ ਕਿਉਂਕਿ ਦੋਵੇਂ ਨੇਤਾ ਪਾਲੀਵੁੱਡ ‘ਚ ਰਹਿ ਚੁੱਕੇ ਹਨ ਅਤੇ ਦੋਵੇਂ ਹੀ ਕਾਮੇਡੀਅਨ ਸਨ। ਸੀਐਮ ਮਾਨ ਅਤੇ ਕਰਮਜੀਤ ਅਨਮੋਲ ਦਾ ਗੀਤ ਗਾਉਂਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸੀਐਮ ਮਾਨ ਨੇ ਵੀ ਇਹ ਗੱਲ ਸਾਂਝੀ ਕੀਤੀ।
ਸੀਐਮ ਮਾਨ ਅਤੇ ਕਰਮਜੀਤ ਅਨਮੋਲ ਨੇ ‘ਤੂੰ ਮਘਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਹੜੇ’ ਗੀਤ ਗਾਇਆ। ਇਹ ਪੰਜਾਬ ਦਾ ਪੁਰਾਣਾ ਲੋਕ ਗੀਤ ਹੈ। ਗੀਤ ਪੰਜਾਬ ਦੀ ਸੱਭਿਅਤਾ ਬਾਰੇ ਦੱਸਦਾ ਹੈ। ਦੋਵਾਂ ਆਗੂਆਂ ਨੇ ਰਾਗ ਵਰਤ ਕੇ ਇਹ ਗੀਤ ਗਾਇਆ ਅਤੇ ਬਾਅਦ ਵਿੱਚ ਲੋਕਾਂ ਨੇ ਇਸ ਦੀ ਤਾਰੀਫ਼ ਵੀ ਕੀਤੀ।