Homeਸੰਸਾਰਸ੍ਰੀਲੰਕਾ ਦੀਆਂ ਸੰਸਦੀ ਚੋਣਾਂ ਵਿੱਚ ਦਿਸਾਨਾਯਕੇ ਦੀ ਅਗਵਾਈ ਵਾਲੀ ਐਨਪੀਪੀ ਨੂੰ ਮਿਲਿਆ...

ਸ੍ਰੀਲੰਕਾ ਦੀਆਂ ਸੰਸਦੀ ਚੋਣਾਂ ਵਿੱਚ ਦਿਸਾਨਾਯਕੇ ਦੀ ਅਗਵਾਈ ਵਾਲੀ ਐਨਪੀਪੀ ਨੂੰ ਮਿਲਿਆ ਬਹੁਮਤ

ਕੋਲੰਬੋ : ਸ੍ਰੀਲੰਕਾ ਵਿੱਚ ਸੰਸਦੀ ਚੋਣਾਂ ਵਿੱਚ ਐਨਪੀਪੀ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੁਆਰਾ ਐਲਾਨੇ ਗਏ ਅਧਿਕਾਰਤ ਨਤੀਜਿਆਂ ਅਨੁਸਾਰ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੀ ਪਾਰਟੀ ‘ਨੈਸ਼ਨਲ ਪੀਪਲਜ਼ ਪਾਵਰ’ (ਐਨਪੀਪੀ) ਨੇ ਵੀਰਵਾਰ ਨੂੰ ਸੰਸਦ ਵਿੱਚ ਬਹੁਮਤ ਹਾਸਲ ਕੀਤਾ।

Sri Lanka संसदीय चुनाव में सत्तारूढ़ एनपीपी पूर्ण बहुमत की ओर बढ़ रही | The  ruling NPP is moving towards an absolute majority in the Sri Lanka  parliamentary elections Sri Lanka संसदीय

ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੀ ਵੈੱਬਸਾਈਟ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਾਲੀਮਾਵਾ (ਕੰਪਾਸ) ਦੇ ਚਿੰਨ੍ਹ ਦੇ ਤਹਿਤ ਚੋਣ ਲੜਨ ਵਾਲੀ ਐਨਪੀਪੀ ਨੇ 225 ਮੈਂਬਰੀ ਸੰਸਦ ਵਿੱਚ 113 ਸੀਟਾਂ ਹਾਸਲ ਕੀਤੀਆਂ ਹਨ। NPP ਨੂੰ 68 ਲੱਖ ਭਾਵ 61 ਫੀਸਦੀ ਵੋਟਾਂ ਮਿਲੀਆਂ ਹਨ। ਸਾਬਕਾ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਹਮਾਇਤ ਵਾਲੀ ਮੁੱਖ ਵਿਰੋਧੀ ਪਾਰਟੀ ਸਾਮਗੀ ਜਨ ਬਲਾਵੇਗਯਾ (ਐਸਜੇਬੀ) ਅਤੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ (ਐਨਡੀਐਫ) ਨੂੰ ਕ੍ਰਮਵਾਰ 11 ਅਤੇ ਪੰਜ ਫੀਸਦੀ ਵੋਟਾਂ ਮਿਲੀਆਂ। ਐਨਪੀਪੀ ਨੇ ਦੱਖਣੀ ਸੂਬੇ ਦੀ ਰਾਜਧਾਨੀ ਗਾਲੇ ਵਿੱਚ 70 ਫੀਸਦੀ ਤੋਂ ਵੱਧ ਵੋਟਾਂ ਨਾਲ ਫੈਸਲਾਕੁੰਨ ਜਿੱਤ ਹਾਸਲ ਕੀਤੀ।

श्रीलंकाई संसदीय चुनाव में मतदान करेंगे

ਤੁਹਾਨੂੰ ਦੱਸ ਦੇਈਏ ਕਿ 2022 ਦੇ ਆਰਥਿਕ ਸੰਕਟ ਤੋਂ ਬਾਅਦ ਸ਼੍ਰੀਲੰਕਾ ਵਿੱਚ ਪਹਿਲੀ ਵਾਰ ਸੰਸਦੀ ਚੋਣਾਂ ਹੋਈਆਂ ਹਨ। ਗੰਭੀਰ ਆਰਥਿਕ ਮੰਦੀ ਕਾਰਨ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਵਾਰ ਚੋਣਾਂ ਵਿੱਚ 8 ਹਜ਼ਾਰ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments