Homeਪੰਜਾਬਅਕਤੂਬਰ ਤੋਂ ਦਸੰਬਰ ਤੱਕ ਵਿਆਹ ਸਮਾਗਮਾਂ 'ਤੇ ਹੋਵੇਗੀ ਸਖਤ ਪਾਬੰਦੀ

ਅਕਤੂਬਰ ਤੋਂ ਦਸੰਬਰ ਤੱਕ ਵਿਆਹ ਸਮਾਗਮਾਂ ‘ਤੇ ਹੋਵੇਗੀ ਸਖਤ ਪਾਬੰਦੀ

ਜਲੰਧਰ: ਪਾਕਿਸਤਾਨ ‘ਚ ਪੰਜਾਬ ਸੂਬੇ ਦੀ ਸਰਕਾਰ (The Government) ਨੇ ਸਮੋਗ ‘ਤੇ ਕਾਬੂ ਪਾਉਣ ਲਈ ਨਵਾਂ ਕਾਨੂੰਨ ਲਾਗੂ ਕੀਤਾ ਹੈ, ਜਿਸ ਤਹਿਤ ਹਰ ਸਾਲ ਅਕਤੂਬਰ ਤੋਂ ਦਸੰਬਰ ਤੱਕ ਵਿਆਹ ਸਮਾਗਮਾਂ ‘ਤੇ ਸਖਤ ਪਾਬੰਦੀ ਹੋਵੇਗੀ। ਇਹ ਨੀਤੀ ਲਾਹੌਰ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਆਹ ਸਮਾਗਮਾਂ ਵਿੱਚ ਵਾਹਨਾਂ ਕਾਰਨ ਊਰਜਾ ਦੀ ਖਪਤ ਵਧਦੀ ਹੈ, ਜੋ ਪ੍ਰਦੂਸ਼ਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਵਾਰ ਪਹਿਲੀ ਵਾਰ ਸਮੋਗ ਕੰਟਰੋਲ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਇਨ੍ਹਾਂ ਕਦਮਾਂ ਦੀ ਸ਼ਲਾਘਾ ਕਰਦਿਆਂ ਅਦਾਲਤ ਨੇ ਕਿਹਾ ਕਿ ਇਹ ਪ੍ਰਸ਼ਾਸਨ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਨੀਤੀ ਤਹਿਤ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਸੁਪਰ ਸੀਡਰ ਮਸ਼ੀਨਾਂ ਵੰਡੀਆਂ ਜਾਣਗੀਆਂ, ਜੋ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ਵਿੱਚ ਹੀ ਨਸ਼ਟ ਕਰਦੀਆਂ ਹਨ, ਜਿਸ ਨਾਲ ਧੂੰਏਂ ਵਿੱਚ ਵੀ ਕਮੀ ਆਉਂਦੀ ਹੈ। ਅਦਾਲਤ ਨੇ ਸੁਝਾਅ ਦਿੱਤਾ ਕਿ ਵਿਆਹ ਸਮਾਗਮਾਂ ਵਿੱਚ ਵਨ ਡਿਸ਼ ਦੀ ਪ੍ਰਣਾਲੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਆਹ ਸਮਾਗਮਾਂ ਦੀ ਗਿਣਤੀ ਵੀ ਸੀਮਤ ਹੋਣੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments