Home ਦੇਸ਼ ਬਿਹਾਰ ਦੇ ਸਕਸ਼ਮ ਰੰਜਨ ਨੇ ‘ਕੌਣ ਬਣੇਗਾ ਕਰੋੜਪਤੀ 16 ਜੂਨੀਅਰ’ ‘ਚ 1...

ਬਿਹਾਰ ਦੇ ਸਕਸ਼ਮ ਰੰਜਨ ਨੇ ‘ਕੌਣ ਬਣੇਗਾ ਕਰੋੜਪਤੀ 16 ਜੂਨੀਅਰ’ ‘ਚ 1 ਕਰੋੜ ਰੁਪਏ ਜਿੱਤ ਕੇ ਰਚਿਆ ਇਤਿਹਾਸ

0

ਬਿਹਾਰ : ‘ਕੌਣ ਬਣੇਗਾ ਕਰੋੜਪਤੀ 16 ਜੂਨੀਅਰ’ (Kaun Banega Crorepati 16 Junior),(ਕੇ.ਬੀ.ਸੀ. 16 ਜੂਨੀਅਰ) ਦੇ ਮੰਚ ‘ਤੇ ਬਿਹਾਰ ਦੇ ਮੋਤੀਹਾਰੀ ਦੇ ਰਹਿਣ ਵਾਲੇ ਸਕਸ਼ਮ ਰੰਜਨ (Saksham Ranjan) ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। 8ਵੀਂ ਜਮਾਤ ਦੇ ਇਸ ਹੋਣਹਾਰ ਵਿਦਿਆਰਥੀ ਨੇ ਅਮਿਤਾਭ ਬੱਚਨ ਦੁਆਰਾ ਹੋਸਟ ਕੀਤੇ ਗਏ ਸ਼ੋਅ ਵਿੱਚ 1 ਕਰੋੜ ਰੁਪਏ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ੋਅ ਦਾ ਇਹ ਵਿਸ਼ੇਸ਼ ਐਪੀਸੋਡ 15 ਨਵੰਬਰ 2024 ਨੂੰ ਪ੍ਰਸਾਰਿਤ ਹੋਵੇਗਾ, ਜਿਸ ਵਿੱਚ ਸਕਸ਼ਮ ਦੀ ਇਸ ਵਿਲੱਖਣ ਪ੍ਰਾਪਤੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।

1.25 ਕਰੋੜ ਪ੍ਰਤੀਯੋਗੀਆਂ ਵਿੱਚੋਂ ਚੁਣੇ ਗਏ ਸਕਸ਼ਮ 

ਸਕਸ਼ਮ ਰੰਜਨ ਦੇ ਪਿਤਾ ਪ੍ਰਣਵ ਕੁਮਾਰ ਮੁਤਾਬਕ ‘ਕੇ.ਬੀ.ਸੀ. 16 ਜੂਨੀਅਰ’ ਦੇ ਇਸ ਸੀਜ਼ਨ ਲਈ ਕਰੀਬ 1.25 ਕਰੋੜ ਪ੍ਰਤੀਯੋਗੀਆਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ ਸਕਸ਼ਮ ਨੂੰ ਚੁਣਿਆ ਗਿਆ ਅਤੇ ਉਸ ਨੂੰ ਇੱਕ ਮਹੀਨਾ ਪਹਿਲਾਂ ਆਡੀਸ਼ਨ ਲਈ ਬੁਲਾਇਆ ਗਿਆ। ਇਸ ਸਫ਼ਲਤਾ ਨੇ ਨਾ ਕੇਵਲ ਉਨ੍ਹਾਂ ਦੇ ਪਰਿਵਾਰ ਨੂੰ ,ਬਲਕਿ ਉਨ੍ਹਾਂ ਦੇ ਪੂ੍ਰਰੇ ਸਹਿਰ ਅਤੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਸ ਦੇ ਪਿਤਾ ਜੋ ਕਿ ਪਿਪਰਾਕੋਠੀ ਬਲਾਕ ਦੇ ਸਰਕਾਰੀ ਮਿਡਲ ਸਕੂਲ ਪੰਡਤਪੁਰ ਦੇ ਮੁੱਖ ਅਧਿਆਪਕ ਹਨ, ਨੇ ਆਪਣੇ ਪੁੱਤਰ ਦੀ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕਸ਼ਮ ਨੇ ਉਨ੍ਹਾਂ ਦੀਆਂ ਉਮੀਦਾਂ ਹੋਰ ਵੀ ਉੱਚੀਆਂ ਕੀਤੀਆਂ ਹਨ।

ਸਕਸ਼ਮ ਦੀ ਸਿੱਖਿਆ ਅਤੇ ਸ਼ਾਨਦਾਰ ਗਿਆਨ

ਸਕਸ਼ਮ ਕੇਂਦਰੀ ਵਿਦਿਆਲਿਆ, ਮੋਤੀਹਾਰੀ ਵਿੱਚ ਪੜ੍ਹਦਾ ਹੈ ਅਤੇ ਉਸਦਾ ਜੀ.ਕੇ ਕਾਫ਼ੀ ਮਜ਼ਬੂਤ ​​ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਵੀ ਉਸ ਦੀ ਇਸ ਕਾਮਯਾਬੀ ’ਤੇ ਮਾਣ ਪ੍ਰਗਟ ਕੀਤਾ। ਉਸ ਦੇ ਅਧਿਆਪਕ ਦਾ ਕਹਿਣਾ ਹੈ ਕਿ ਸਕਸ਼ਮ ਆਪਣੇ ਗਿਆਨ ਅਤੇ ਬੁੱਧੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਅਮਿਤਾਭ ਬੱਚਨ ਬਣ ਗਏ ਹਨ ਪਸੰਦੀਦਾ ਐਕਟਰ

ਅਮਿਤਾਭ ਬੱਚਨ ਨੂੰ ਮਿਲਣਾ ਸਕਸ਼ਮ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚਨ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਿਲਮਾਂ ਦੇ ਡਾਇਲਾਗ ਪਸੰਦ ਹਨ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਲਈ ਇਹ ਯਾਦਗਾਰ ਪਲ ਬਣ ਗਿਆ ਹੈ ਅਤੇ ਜ਼ਿਲ੍ਹੇ ਭਰ ਵਿੱਚ ਉਨ੍ਹਾਂ ਦੇ ਨਾਮ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਬਿਹਾਰ ਦਾ ਮਾਣ ਵਧਾਏਗੀ ਸਕਸ਼ਮ ਦੀ ਸਫ਼ਲਤਾ

ਬਿਹਾਰ ਦੇ ਮੋਤੀਹਾਰੀ ਦਾ ਇਹ ਨੌਜਵਾਨ ਪ੍ਰਤਿਭਾ ਹੁਣ ਪੂਰੇ ਸੂਬੇ ਦਾ ਮਾਣ ਬਣ ਗਿਆ ਹੈ। ਉਸ ਦੇ ਵਿਲੱਖਣ ਪ੍ਰਦਰਸ਼ਨ ਨੇ ਨਾ ਸਿਰਫ਼ ਪਰਿਵਾਰ ਅਤੇ ਸਕੂਲ ਦਾ ਸਗੋਂ ਪੂਰੇ ਬਿਹਾਰ ਦਾ ਨਾਂ ਰੌਸ਼ਨ ਕੀਤਾ ਹੈ।

Exit mobile version