ਹਰਿਆਣਾ: ਕ੍ਰਿਕਟ ‘ਚ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਅਜਿਹਾ ਅੰਤਰਰਾਸ਼ਟਰੀ ਕ੍ਰਿਕਟ ਦੇ ਨਾਲ-ਨਾਲ ਘਰੇਲੂ ਕ੍ਰਿਕਟ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਕਾਰਨਾਮਾ ਹਰਿਆਣਾ ਅਤੇ ਮੁੰਬਈ ਵਿਚਾਲੇ ਖੇਡੇ ਗਏ ਮੈਚ ਵਿੱਚ ਹੋਇਆ। ਹਰਿਆਣਾ ਦੇ ਦਮਦਾਰ ਖਿਡਾਰੀ ਯਸ਼ਵਰਧਨ ਦਲਾਲ (Player Yashwardhan Dalal) ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਅੰਡਰ 23 ਸੀ.ਕੇ ਨਾਇਡੂ ਟਰਾਫੀ ਦੇ ਇਸ ਮੈਚ ਵਿੱਚ 400 ਤੋਂ ਵੱਧ ਦੌੜਾਂ ਬਣਾਈਆਂ।
ਇਹ ਮੈਚ ਹਰਿਆਣਾ ਅਤੇ ਮੁੰਬਈ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਹਰਿਆਣਾ ਨੇ 8 ਵਿਕਟਾਂ ਦੇ ਨੁਕਸਾਨ ਨਾਲ 732 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਯਸ਼ਵਰਧਨ ਟੀਮ ਲਈ ਓਪਨਿੰਗ ਕਰਨ ਆਏ ਸਨ। ਦੂਜੇ ਦਿਨ ਤੱਕ ਉਨ੍ਹਾਂ ਨੇ 463 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 426 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 46 ਚੌਕੇ ਅਤੇ 12 ਛੱਕੇ ਸ਼ਾਮਲ ਰਹੇ।
ਹਰਿਆਣਾ ਨੇ ਪਹਿਲੀ ਪਾਰੀ ਵਿੱਚ ਬਣਾਈਆਂ 700 ਤੋਂ ਵੱਧ ਦੌੜਾਂ
ਹਰਿਆਣਾ ਨੇ ਮੁੰਬਈ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਉਨ੍ਹਾਂ ਨੇ 8 ਵਿਕਟਾਂ ਦੇ ਨੁਕਸਾਨ ਨਾਲ 732 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਅਰਸ਼ ਅਤੇ ਯਸ਼ਵਰਧਨ ਦੇ ਨਾਲ-ਨਾਲ ਸਾਥੀ ਖਿਡਾਰੀਆਂ ਨੇ ਵੀ ਯੋਗਦਾਨ ਪਾਇਆ।