Home ਪੰਜਾਬ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਟਰੇਨ ਦੇ ਹੇਠਾਂ ਲੱਗੀ ਅੱਗ ,ਸਵਾਰੀਆਂ...

ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਟਰੇਨ ਦੇ ਹੇਠਾਂ ਲੱਗੀ ਅੱਗ ,ਸਵਾਰੀਆਂ ਵਿੱਚ ਫੈਲੀ ਦਹਿਸ਼ਤ

0

ਗੁਰਾਇਆ : ਗੁਰਾਇਆ ਫਗਵਾੜਾ ਵਿਚਕਾਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਜੈਪੁਰ ਅਜਮੇਰ ਟਰੇਨ ਨੰਬਰ 19611 ਅੱਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ ਐੱਸ4 ਕੋਚ ਦੀਆਂ ਬ੍ਰੇਕਾਂ ਜਾਮ ਹੋਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ, ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਐੱਸ.ਪੀ.ਐੱਲ 81 ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਅਤੇ ਦੀਪਕ ਨੂੰ ਰੈੱਡ ਸਿਗਨਲ ਦਿਖਾਉਣ ਲਈ ਕਿਹਾ ਗਿਆ। ਰੈੱਡ ਸਿਗਨਲ ਦਿਖਾਉਣ ਤੋਂ ਬਾਅਦ ਜਦੋਂ ਟਰੇਨ ਗੇਟ ‘ਤੇ ਰੋਕੀ ਤਾਂ ਕੋਚ ਵਿੱਚ ਫਾਇਰ ਸਿਲੰਡਰ ਦੀ ਮਦਦ ਨਾਲ ਟਰੇਨ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ।

ਇਹ ਵੀ ਸਾਹਮਣੇ ਆਇਆ ਕਿ ਕਰੀਬ ਚਾਰ ਸਿਲੰਡਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਐੱਸ4 ‘ਚ ਸਵਾਰੀਆਂ ਵੀ ਮੌਜੂਦ ਸਨ। ਅੱਗ ਲੱਗਣ ਦੀ ਖ਼ਬਰ ਫੈਲਦਿਆਂ ਹੀ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫੀ ਦੇਰ ਇੱਥੇ ਰੁਕਣ ਤੋਂ ਬਾਅਦ ਟਰੇਨ ਅਗਲੇ ਸਫ਼ਰ ਲਈ ਰਵਾਨਾ ਹੋਈ।

Exit mobile version