ਰਾਜਪੁਰਾ : ਰਾਜਪੁਰਾ ਥਾਣਾ ਸਿਟੀ (Rajpura Thana City) ਦੀ ਪੁਲਿਸ ਨੂੰ ਸਥਾਨਕ ਫ਼ੁਆਰਾ ਚੌਂਕ ਨੇੜੇ ਸੜਕ ਕਿਨਾਰੇ ਇੱਕ ਅਣਪਛਾਤੇ ਪ੍ਰਵਾਸੀ ਭਾਰਤੀ ਦੀ ਲਾਸ਼ ਮਿਲੀ ਹੈ । ਜਿਸ ਨੂੰ ਪੁਲਿਸ ਨੇ ਸਥਾਨਿਕ ਹਸਪਤਾਲ ਦੇ ਮੁਰਦਾ ਘਰ ਵਿੱਚ ਸ਼ਨਾਖਤ ਲਈ ਰੱਖਵਾ ਦਿੱਤਾ ਹੈ। ਥਾਣਾ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਫ਼ੁਆਰਾ ਚੌਂਕ ਨੇੜੇ ਇੱਕ ਪ੍ਰਵਾਸੀ ਭਾਰਤੀ ਵਿਅਕਤੀ ਦੀ ਲਾਸ਼ ਪਈ ਹੈ।
ਇਸ ਮਗਰੋਂ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਲਾਸ਼ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਮ੍ਰਿਤਕ ਦੀ ਉਮਰ ਕਰੀਬ 65 ਸਾਲ ਜਪਦੀ ਹੈ ਤੇ ਦਾੜੀ ਤੇ ਬਾਲ ਰੱਖੇ ਹੋਏ ਹਨ ਉਸਦੇ ਸਫੇਦ ਕੁੜਤਾ ਪਜਾਮਾ ਪਾਇਆ ਹੋਇਆ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ 72 ਘੰਟੇ ਲਈ ਸ਼ਨਾਖਤ ਅਤੇ ਪੋਸਟਮਾਰਟਮ ਵਾਸਤੇ ਰਖਵਾ ਦਿੱਤਾ ਹੈ।