Home ਦੇਸ਼ ਦਿੱਲੀ ‘ਚ ਹੋ ਸਕਦੀ ਹੈ Pollution Break, ਅੱਜ ਛਠ ਪੂਜਾ ਦੇ ਮੌਕੇ...

ਦਿੱਲੀ ‘ਚ ਹੋ ਸਕਦੀ ਹੈ Pollution Break, ਅੱਜ ਛਠ ਪੂਜਾ ਦੇ ਮੌਕੇ ਸਾਰੇ ਸਰਕਾਰੀ ਸਕੂਲਾਂ ‘ਚ ਛੁੱਟੀ ਦਾ ਕੀਤਾ ਗਿਆ ਐਲਾਨ

0

ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਉੱਤਰੀ ਭਾਰਤ ‘ਚ ਪ੍ਰਦੂਸ਼ਣ (Pollution) ਦਾ ਪੱਧਰ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਦਿੱਲੀ ‘ਚ ਹਰ ਸਾਲ ਨਵੰਬਰ ‘ਚ ਬੱਚਿਆਂ ਲਈ ਪ੍ਰਦੂਸ਼ਣ ਬ੍ਰੇਕ ਰੱਖਿਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਸ਼ਹਿਰ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਜਾਂਦਾ ਹੈ। ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਦੇ ਜ਼ਿਆਦਾਤਰ ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਖੰਘ, ਜ਼ੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦੂਸ਼ਣ ਬ੍ਰੇਕ ਦੀ ਸ਼ੁਰੂਆਤ 2023 ‘ਚ, ਦਿੱਲੀ-ਐਨ.ਸੀ.ਆਰ ਖੇਤਰ ਵਿੱਚ ਪ੍ਰਦੂਸ਼ਣ ਦੇ ਉੱਚ ਪੱਧਰ ਦੇ ਮੱਦੇਨਜ਼ਰ, ਸਕੂਲ ਅਤੇ ਹੋਰ ਵਿਦਿਅਕ ਅਦਾਰੇ ਇੱਕ ਹਫ਼ਤੇ ਲਈ ਬੰਦ ਕੀਤੇ ਗਏ ਸੀ। ਇਸ ਸਾਲ ਵੀ ਵਧਦੇ ਪ੍ਰਦੂਸ਼ਣ ਕਾਰਨ ਮਾਪਿਆਂ ਦੀ ਮੰਗ ਹੈ ਕਿ ਸਕੂਲ ਕੁਝ ਸਮੇਂ ਲਈ ਬੰਦ ਰੱਖੇ ਜਾਣ ਤਾਂ ਜੋ ਬੱਚਿਆਂ ਦੀ ਸਿਹਤ ‘ਤੇ ਇਸ ਦਾ ਮਾੜਾ ਪ੍ਰਭਾਵ ਨਾ ਪਵੇ।

ਜਦੋਂ ਦਿੱਲੀ ਦੀ ਔਸਤ AQI 450 ਨੂੰ ਪਾਰ ਕਰ ਜਾਂਦੀ ਹੈ, ਤਾਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਲੈਵਲ 4 ਲਾਗੂ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਕਾਰ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਸਕਦੀ ਹੈ। ਪਿਛਲੇ ਸਾਲ ਪ੍ਰਦੂਸ਼ਣ ਬਰੇਕ ਦੌਰਾਨ ਸਕੂਲਾਂ ਵਿੱਚ ਆਨਲਾਈਨ ਕਲਾਸਾਂ ਲਾਈਆਂ ਗਈਆਂ ਸਨ ਤਾਂ ਜੋ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਵਾਰ ਵੀ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਕਈ ਸਕੂਲਾਂ ਨੇ ਸਵੇਰ ਦੀਆਂ ਅਸੈਂਬਲੀਆਂ ਅਤੇ ਬਾਹਰੀ ਖੇਡਾਂ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ।

ਦਿੱਲੀ ਦੇ ਜ਼ਿਆਦਾਤਰ ਸਕੂਲ ਦੀਵਾਲੀ ਦੇ ਲੰਬੇ ਵੀਕਐਂਡ, ਛਠ ਪੂਜਾ ‘ਤੇ ਸਰਕਾਰੀ ਛੁੱਟੀ ਤੋਂ ਬਾਅਦ ਦੁਬਾਰਾ ਖੁੱਲ੍ਹ ਗਏ ਹਨ, ਪਰ ਬਿਹਾਰ ਅਤੇ ਝਾਰਖੰਡ ਦੇ ਕਈ ਸਕੂਲ ਛਠ ਪੂਜਾ 2024 ਦੇ ਮੌਕੇ ‘ਤੇ ਅਜੇ ਵੀ ਬੰਦ ਹਨ। ਦਿੱਲੀ ‘ਚ ਵੀ ਅੱਜ 7 ਨਵੰਬਰ 2024 ਨੂੰ ਛਠ ਪੂਜਾ ਦੇ ਮੌਕੇ ‘ਤੇ ਸਾਰੇ ਸਰਕਾਰੀ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਹੈ।

Exit mobile version