Home ਸੰਸਾਰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨਗੇ ਡੋਨਾਲਡ ਟਰੰਪ

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨਗੇ ਡੋਨਾਲਡ ਟਰੰਪ

0

ਅਮਰੀਕਾ : ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵੋਟਾਂ ਦੀ ਸ਼ੁਰੂਆਤੀ ਗਿਣਤੀ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੋਂ ਅੱਗੇ ਹਨ।

ਵੋਟਾਂ ਦੀ ਗਿਣਤੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਮਲਾ ਹੈਰਿਸ ਪੈਨਸਿਲਵੇਨੀਆ, ਮਿਸ਼ੀਗਨ ਅਤੇ ਵਿਸਕਾਨਸਿਨ ਰਾਜਾਂ ਵਿੱਚ ਅੱਗੇ ਚੱਲ ਰਹੀ ਹੈ, ਜਦੋਂ ਕਿ ਟਰੰਪ ਜਾਰਜੀਆ ਵਿੱਚ ਅੱਗੇ ਚੱਲ ਰਹੇ ਹਨ। ਹੈਰਿਸ ਨੇ ਡਿਸਟ੍ਰਿਕਟ ਆਫ ਕੋਲੰਬੀਆ, ਵਰਜੀਨੀਆ, ਕੋਲੋਰਾਡੋ ਤੋਂ ਚੋਣ ਜਿੱਤੀ ਹੈ, ਜਦੋਂ ਕਿ ਡੋਨਾਲਡ ਟਰੰਪ ਨੇ ਉੱਤਰੀ ਕੈਰੋਲੀਨਾ, ਆਇਓਵਾ, ਮੋਂਟਾਨਾ, ਮਿਸੂਰੀ ਅਤੇ ਉਟਾਹ ਤੋਂ ਚੋਣ ਜਿੱਤੀ ਹੈ। ਜੋ ਉਮੀਦਵਾਰ 270 ਜਾਂ ਇਸ ਤੋਂ ਵੱਧ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿੱਤਦਾ ਹੈ, ਉਹ ਰਾਸ਼ਟਰਪਤੀ ਚੁਣਿਆ ਜਾਂਦਾ ਹੈ।

ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਬੁੱਧਵਾਰ ਨੂੰ ਯਾਨੀ ਅੱਜ ਨਿਊ ਹੈਂਪਸ਼ਾਇਰ ਜਿੱਤਿਆ, ਰਾਜ ਵਿੱਚ ਚਾਰ ਇਲੈਕਟੋਰਲ ਵੋਟਾਂ ਪ੍ਰਾਪਤ ਕਰਨ ਵਾਲੇ ਡੈਮੋਕਰੇਟਸ ਦੀ ਦੋ ਦਹਾਕਿਆਂ ਦੀ ਲੰਬੀ ਲੜੀ ਨੂੰ ਜਾਰੀ ਰੱਖਦੇ ਹੋਏ। ਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਵਿੱਚ ਪਿੱਛੇ ਰਹਿ ਗਈ ਹੈ। ਇਲੈਕਟੋਰਲ ਕਾਲਜ ਕਾਊਂਟਿੰਗ ਦੇ ਰੁਝਾਨਾਂ ‘ਚ ਕਮਲਾ ਹੈਰਿਸ 210 ਸੀਟਾਂ ‘ਤੇ ਟਿਕੀ ਹੋਈ ਹੈ, ਜਦਕਿ ਡੋਨਾਲਡ ਟਰੰਪ 247 ਸੀਟਾਂ ‘ਤੇ ਲੀਡ ਲੈ ਚੁੱਕੇ ਹਨ। ਹੁਣ ਟਰੰਪ ਨੂੰ ਜਾਦੂਈ ਨੰਬਰ ‘ਤੇ ਪਹੁੰਚਣ ਲਈ ਸਿਰਫ਼ 23 ਹੋਰ ਸੀਟਾਂ ਦੀ ਲੋੜ ਹੈ। ਡੋਨਾਲਡ ਟਰੰਪ ਨੇ ਜਾਰਜੀਆ ਰਾਜ ਵਿੱਚ ਜਿੱਤ ਦਰਜ ਕੀਤੀ, ਜਿੱਥੇ ਉਹ 2020 ਦੀਆਂ ਚੋਣਾਂ ਵਿੱਚ ਹਾਰ ਗਏ ਸਨ।

ਗਿਣਤੀ ਦੇ ਵਿਚਕਾਰ ਕਮਲਾ ਹੈਰਿਸ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਹਾਵਰਡ ਯੂਨੀਵਰਸਿਟੀ ਵਿਚ ਭਾਸ਼ਣ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕਾਂ ਨੇ ਉਥੋਂ ਜਾਣਾ ਸ਼ੁਰੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਡੋਨਾਲਡ ਟਰੰਪ 538 ਇਲੈਕਟੋਰਲ ਕਾਲਜਾਂ ਵਿੱਚੋਂ 230 ਵਿੱਚ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕਮਲਾ ਹੈਰਿਸ 210 ‘ਤੇ ਅੱਗੇ ਹੈ। ਰਿਪਬਲਿਕਨ ਉਮੀਦਵਾਰ ਟਰੰਪ ਨੇ 230 ਇਲੈਕਟੋਰਲ ਕਾਲਜ ਵੋਟਾਂ ਹਾਸਲ ਕੀਤੀਆਂ ਹਨ ਜਦਕਿ ਹੈਰਿਸ ਨੇ 209 ਇਲੈਕਟੋਰਲ ਕਾਲਜ ਵੋਟਾਂ ਹਾਸਲ ਕੀਤੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 28 ਸੂਬਿਆਂ ਦੇ ਨਤੀਜਿਆਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸੂਬਿਆਂ ‘ਚ ਜਿੱਤ ਦਰਜ ਕੀਤੀ ਹੈ, ਜਦਕਿ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 09 ਸੂਬਿਆਂ ‘ਚ ਜਿੱਤ ਦਰਜ ਕੀਤੀ ਹੈ। ਹੁਣ ਤੱਕ ਨਤੀਜਿਆਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ। ਡੈਮੋਕਰੇਟਸ ਦੇ ਵਫ਼ਾਦਾਰ ਨੀਲੇ ਰਾਜਾਂ ਨੇ ਕਮਲਾ ਹੈਰਿਸ ਨੂੰ ਜਿੱਤ ਦਿਵਾਈ ਹੈ, ਜਦੋਂ ਕਿ ਟਰੰਪ ਰਿਪਬਲਿਕਨ ਪਾਰਟੀ ਦੇ ਵਫ਼ਾਦਾਰ ਲਾਲ ਰਾਜਾਂ ਵਿੱਚ ਜਿੱਤ ਰਹੇ ਹਨ।

ਵਰਨਣਯੋਗ ਹੈ ਕਿ 07 ਸਵਿੰਗ ਰਾਜਾਂ ਪੈਨਸਿਲਵੇਨੀਆ, ਮਿਸ਼ੀਗਨ, ਵਿਸਕਾਨਸਿਨ, ਜਾਰਜੀਆ, ਨੇਵਾਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ ਦੇ ਨਤੀਜੇ ਆਉਣ ਤੱਕ ਕੋਈ ਵੀ ਪਾਰਟੀ ਜਿੱਤ ਦਾ ਦਾਅਵਾ ਨਹੀਂ ਕਰ ਸਕਦੀ। ਸਵਿੰਗ ਰਾਜ ਉਹ ਰਾਜ ਹਨ ਜਿੱਥੇ ਦੋਵਾਂ ਪਾਰਟੀਆਂ ਵਿਚਕਾਰ ਵੋਟ ਦਾ ਅੰਤਰ ਬਹੁਤ ਘੱਟ ਹੈ। ਕੁਝ ਰਾਜਾਂ ਵਿੱਚ ਵੋਟਿੰਗ ਖਤਮ ਹੋਣ ਵਿੱਚ ਅਜੇ ਸਮਾਂ ਹੈ। ਅਮਰੀਕਾ ਦੇ 50 ਰਾਜਾਂ ਦੀਆਂ 538 ਇਲੈਕਟੋਰਲ ਵੋਟਾਂ ਯਾਨੀ ਸੀਟਾਂ ਲਈ ਵੋਟਿੰਗ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਈ। ਅੱਜ ਸਵੇਰੇ 10 ਵਜੇ ਤੱਕ ਸਾਰੇ ਰਾਜਾਂ ਵਿੱਚ ਵੋਟਿੰਗ ਖਤਮ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਹੋਣ ਜਾ ਰਹੀਆਂ ਸੰਸਦੀ ਚੋਣਾਂ ‘ਚ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਲੀਡ ਮਿਲੀ ਹੈ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹੈਰਿਸ ਵਿਚਾਲੇ ਸਖਤ ਮੁਕਾਬਲਾ ਹੈ।

ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੇ 230 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਔਰਤ ਰਾਸ਼ਟਰਪਤੀ ਬਣੇਗੀ। ਜੇਕਰ ਟਰੰਪ ਜਿੱਤ ਜਾਂਦੇ ਹਨ ਤਾਂ ਉਹ 4 ਸਾਲ ਬਾਅਦ ਵ੍ਹਾਈਟ ਹਾਊਸ ਪਰਤਣਗੇ। ਹੈਰਿਸ ਇਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਹਨ, ਜਦਕਿ ਟਰੰਪ 2017 ਤੋਂ 2021 ਤੱਕ ਰਾਸ਼ਟਰਪਤੀ ਰਹੇ।

Exit mobile version