HomeSportਪਾਕਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਕੀਤਾ ਐਲਾਨ

ਪਾਕਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਕੀਤਾ ਐਲਾਨ

ਸਪੋਰਟਸ ਡੈਸਕ : ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ (Wicketkeeper batsman Josh Inglis) ਤੀਜੇ ਅਤੇ ਆਖਰੀ ਵਨਡੇ ਦੇ ਨਾਲ-ਨਾਲ ਪਾਕਿਸਤਾਨ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆ ਦੀ ਕਪਤਾਨੀ ਕਰੇਗਾ। ਇਹ ਸੀਰੀਜ਼ 14 ਤੋਂ 18 ਨਵੰਬਰ ਤੱਕ ਬ੍ਰਿਸਬੇਨ, ਸਿਡਨੀ ਅਤੇ ਹੋਬਾਰਟ ‘ਚ ਖੇਡੀ ਜਾਵੇਗੀ। ਫਾਰਮ ਵਿੱਚ ਚੱਲ ਰਹੇ ਵਿਕਟਕੀਪਰ-ਬੱਲੇਬਾਜ਼ ਨੂੰ ਸਫੇਦ ਗੇਂਦ ਦੇ ਤਜਰਬੇਕਾਰ ਖਿਡਾਰੀ ਗਲੇਨ ਮੈਕਸਵੈੱਲ ਅਤੇ ਮਾਰਕਸ ਸਟੋਇਨਿਸ ਨਾਲੋਂ ਤਰਜੀਹ ਦਿੱਤੀ ਗਈ ਹੈ ਅਤੇ ਉਹ ਪਾਕਿਸਤਾਨ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ ਵਿੱਚ ਟੀਮ ਦੀ ਕਪਤਾਨੀ ਵੀ ਕਰਨਗੇ। ਆਸਟ੍ਰੇਲੀਆ ਦੇ ਟੈਸਟ ਸਿਤਾਰੇ ਭਾਰਤ ਨਾਲ ਹੋਣ ਵਾਲੀ ਸੀਰੀਜ਼ ਲਈ ਆਪਣੀਆਂ ਤਿਆਰੀਆਂ ਨੂੰ ਤਰਜੀਹ ਦੇ ਰਹੇ ਹਨ।

ਇੰਗਲਿਸ ਨੇ ਪਿਛਲੇ ਸਾਲ ਭਾਰਤ ਵਿੱਚ ਆਸਟ੍ਰੇਲੀਆ ਦੀ ਸਫ਼ਲ ਆਈ.ਸੀ.ਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਤਜਰਬੇਕਾਰ ਕੀਪਰ ਮੈਥਿਊ ਵੇਡ ਦੇ ਹਾਲ ਹੀ ਵਿੱਚ ਸੰਨਿਆਸ ਲੈਣ ਦਾ ਮਤਲਬ ਹੈ ਕਿ 29 ਸਾਲ ਦਾ ਖਿਡਾਰੀ ਸਫੈਦ ਗੇਂਦ ਦੇ ਦੋਵਾਂ ਫਾਰਮੈਟਾਂ ਵਿੱਚ ਸਟੰਪ ਦੇ ਪਿੱਛੇ ਪਹਿਲੀ ਪਸੰਦ ਹੈ। ਆਈ.ਸੀ.ਸੀ ਨੇ ਬੁੱਧਵਾਰ ਨੂੰ ਚੋਣ ਚੇਅਰਮੈਨ ਜਾਰਜ ਬੇਲੀ ਦੇ ਹਵਾਲੇ ਨਾਲ ਕਿਹਾ, ‘ਜੋਸ਼ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਟੀਮਾਂ ਦਾ ਇੱਕ ਅਨਿੱਖੜਵਾਂ ਮੈਂਬਰ ਹੈ ਅਤੇ ਮੈਦਾਨ ਦੇ ਅੰਦਰ ਅਤੇ ਬਾਹਰ ਇੱਕ ਉੱਚ ਸਨਮਾਨਯੋਗ ਖਿਡਾਰੀ ਹੈ।’ ਉਹ ਪਹਿਲਾਂ ਆਸਟ੍ਰੇਲੀਆ ਏ ਦੀ ਅਗਵਾਈ ਕਰ ਚੁੱਕਾ ਹੈ ਅਤੇ ਭੂਮਿਕਾ ਲਈ ਮਜ਼ਬੂਤ ​​ਰਣਨੀਤਕ ਹੁਨਰ ਅਤੇ ਸਕਾਰਾਤਮਕ ਰਵੱਈਆ ਲਿਆਏਗਾ। ਜੋਸ਼ ਨੂੰ ਮੈਟ ਸ਼ਾਰਟ ਅਤੇ ਐਡਮ ਜ਼ੈਂਪਾ ਦੇ ਨਾਲ-ਨਾਲ ਗਲੇਨ ਮੈਕਸਵੈੱਲ ਅਤੇ ਮਾਰਕਸ ਸਟੋਇਨਿਸ ਵਰਗੇ ਸੀਨੀਅਰ ਖਿਡਾਰੀਆਂ ਦਾ ਵੀ ਵੱਡਾ ਸਹਿਯੋਗ ਮਿਲੇਗਾ।

ਇੰਗਲਿਸ ਦੀ ਤਰੱਕੀ ਦੇ ਨਾਲ, ਟੈਸਟ ਕਪਤਾਨ ਪੈਟ ਕਮਿੰਸ ਅਤੇ ਸਾਥੀ ਰੈੱਡ-ਬਾਲ ਸਟਾਰ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਮਾਰਨਸ ਲੈਬੂਸ਼ੇਨ ਅਤੇ ਸਟੀਵ ਸਮਿਥ ਪਾਕਿਸਤਾਨ ਖ਼ਿਲਾਫ਼ ਚੱਲ ਰਹੀ ਵਨਡੇ ਸੀਰੀਜ਼ ਦੇ ਆਖਰੀ ਮੈਚ ਤੋਂ ਬਾਹਰ ਹੋ ਗਏ ਹਨ, ਜਦਕਿ ਤੇਜ਼ ਗੇਂਦਬਾਜ਼ ਸਪੈਂਸਰ ਜਾਨਸਨ ਅਤੇ ਜ਼ੇਵੀਅਰ ਬਾਰਟਲੇਟ ਨੂੰ ਕੀਪਰ ਬੱਲੇਬਾਜ਼ ਜੋਸ਼ ਫਿ ਲਿਪ ਅਤੇ ਇਕ ਹੋਰ ਤੇਜ਼ ਗੇਂਦਬਾਜ਼ ਲਾਂਸ ਮੌਰਿਸ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਆਸਟ੍ਰੇਲੀਆ ਨੇ ਐਮ.ਸੀ.ਜੀ ਵਿੱਚ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਪਹਿਲਾ ਮੈਚ ਦੋ ਵਿਕਟਾਂ ਨਾਲ ਜਿੱਤ ਲਿਆ ਹੈ। ਸੀਰੀਜ਼ ਦੇ ਆਖਰੀ ਦੋ ਮੈਚ ਐਡੀਲੇਡ (8 ਨਵੰਬਰ) ਅਤੇ ਪਰਥ (10 ਨਵੰਬਰ) ਵਿੱਚ ਖੇਡੇ ਜਾਣਗੇ।

ਆਸਟ੍ਰੇਲੀਆ ਵਨਡੇ ਟੀਮ: 

ਪੈਟ ਕਮਿੰਸ (ਕਪਤਾਨ – ਪਹਿਲੇ ਦੋ ਮੈਚ), ਜੋਸ਼ ਇੰਗਲਿਸ, (ਕਪਤਾਨ – ਤੀਜਾ ਮੈਚ), ਸੀਨ ਐਬੋਟ, ਜ਼ੇਵੀਅਰ ਬਾਰਟਲੇਟ (ਸਿਰਫ਼ ਤੀਜਾ ਮੈਚ), ਕੂਪਰ ਕੋਨੋਲੀ, ਜੇਕ ਫਰੇਜ਼ਰ-ਮੈਕਗਰਕ, ਐਰੋਨ ਹਾਰਡੀ, ਜੋਸ਼ ਹੇਜ਼ਲਵੁੱਡ (ਸਿਰਫ਼ ਦੂਜਾ ਮੈਚ), ਸਪੈਂਸਰ ਜੌਹਨਸਨ (ਸਿਰਫ਼ ਤੀਸਰਾ ਮੈਚ), ਮਾਰਨਸ ਲੈਬੂਸ਼ਗਨ (ਸਿਰਫ਼ ਪਹਿਲੇ ਦੋ ਮੈਚ), ਗਲੇਨ ਮੈਕਸਵੈੱਲ, ਲਾਂਸ ਮੌਰਿਸ, ਜੋਸ਼ ਫਿ ਲਿਪ (ਸਿਰਫ਼ ਤੀਜਾ ਮੈਚ), ਮੈਥਿਊ ਸ਼ਾਰਟ, ਸਟੀਵ ਸਮਿਥ (ਸਿਰਫ਼ ਪਹਿਲੇ ਦੋ ਮੈਚ), ਮਿਸ਼ੇਲ ਸਟਾਰਕ (ਸਿਰਫ਼ ਪਹਿਲੇ ਦੋ ਮੈਚ), ਮਾਰਕਸ ਸਟੋਇਨਿਸ, ਐਡਮ ਜ਼ੈਂਪਾ

ਆਸਟ੍ਰੇਲੀਆ ਟੀ-20ਆਈ ਟੀਮ:

ਜੋਸ਼ ਇੰਗਲਿਸ (ਕਪਤਾਨ), ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਕੂਪਰ ਕੋਨੋਲੀ, ਟਿਮ ਡੇਵਿਡ, ਨਾਥਨ ਐਲਿਸ, ਜੇਕ ਫਰੇਜ਼ਰ-ਮੈਕਗੁਰਕ, ਐਰੋਨ ਹਾਰਡੀ, ਸਪੈਂਸਰ ਜਾਨਸਨ, ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments