Home ਹਰਿਆਣਾ ਹਨੀ ਬਾਂਸਲ ਨੇ ਡੀ.ਕੇ.ਪਾਂਡੇ ‘ਤੇ ਮਿੱਲ ਦੀ ਸਮਰੱਥਾ ਵਧਾਉਣ ਦੇ ਨਾਂ ‘ਤੇ...

ਹਨੀ ਬਾਂਸਲ ਨੇ ਡੀ.ਕੇ.ਪਾਂਡੇ ‘ਤੇ ਮਿੱਲ ਦੀ ਸਮਰੱਥਾ ਵਧਾਉਣ ਦੇ ਨਾਂ ‘ਤੇ ਰਿਸ਼ਵਤ ਮੰਗਣ ਦਾ ਲਗਾਇਆ ਦੋਸ਼

0

ਟੋਹਾਣਾ : ਟੋਹਾਣਾ ਦੇ ਐੱਚ.ਬੀ ਰਾਈਸ ਮਿੱਲ ਦੇ ਸੰਚਾਲਕ ਹਨੀ ਬਾਂਸਲ (Honey Bansal) ਨੇ ਹਰਿਆਣਾ ਵੇਅਰਹਾਊਸਿੰਗ ਦੇ ਜ਼ਿਲ੍ਹਾ ਅਧਿਕਾਰੀ ਡੀ.ਕੇ.ਪਾਂਡੇ (DK Pandey) ‘ਤੇ ਮਿੱਲ ਦੀ ਸਮਰੱਥਾ ਵਧਾਉਣ ਦੇ ਨਾਂ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਹੈ। ਹਨੀ ਬਾਂਸਲ ਨੇ ਸੀ.ਐਮ ਨਾਇਬ ਸੈਣੀ ਤੋਂ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਿੱਲ ਮਾਲਕਾਂ ਨੂੰ ਪ੍ਰੇਸ਼ਾਨ ਕਰਨ ਲਈ ਇਸ ਤਰ੍ਹਾਂ ਪੈਸੇ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਇਕ ਖੇਤੀ ਪ੍ਰਧਾਨ ਸੂਬਾ ਹੈ। ਜਿੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਸਮੇਂ ਸਿਰ ਵੇਚਣੀ ਪੈਂਦੀ ਹੈ ਪਰ ਅਜਿਹੇ ਅਧਿਕਾਰੀ ਕਿਸਾਨਾਂ ਅਤੇ ਮਿੱਲ ਮਾਲਕਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕਰਦੇ ਹਨ। ਹਨੀ ਬਾਂਸਲ ਨੇ ਕਿਹਾ ਕਿ ਮੈਂ 2 ਨਵੰਬਰ ਨੂੰ ਸਮਰੱਥਾ ਵਧਾਉਣ ਲਈ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਹੋਰ ਮਿੱਲ ਆਪ੍ਰੇਟਰ ਨੇ 1 ਲੱਖ ਰੁਪਏ ਦਿੱਤੇ ਤਾਂ ਉਨ੍ਹਾਂ ਦਾ ਕੰਮ ਹੋ ਗਿਆ। ਪਰ ਮੇਰੇ ਕੋਲੋਂ ਪੈਸੇ ਮੰਗੇ ਗਏ, ਜੇਕਰ ਮੈਂ ਪੈਸੇ ਨਾ ਦਿੱਤੇ ਤਾਂ ਮੇਰਾ ਕੰਮ ਬੰਦ ਕਰ ਦਿੱਤਾ ਗਿਆ।

Exit mobile version