ਲੁਧਿਆਣਾ : ਭਾਈ ਦੂਜ ਦਾ ਤਿਉਹਾਰ ਮਨਾ ਕੇ ਘਰ ਪਰਤ ਰਹੀ ਇਕ ਔਰਤ ਅਤੇ ਉਸ ਦੀ ਇਕ ਸਾਲ ਦੀ ਬੱਚੀ ਨੂੰ ਕਰੇਨ ਨੇ ਕੁਚਲ ਦਿੱਤਾ।
ਹਾਦਸੇ ਵਿੱਚ ਔਰਤ ਅਤੇ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਰੀਨਾ ਅਤੇ ਉਸ ਦੀ ਬੇਟੀ ਯਸ਼ਿਕਾ ਵਜੋਂ ਹੋਈ ਹੈ, ਜਦਕਿ ਬਾਈਕ ਸਵਾਰ ਔਰਤ ਦਾ ਪਤੀ ਰਵਿੰਦਰ ਜ਼ਖਮੀ ਹੋ ਗਿਆ। ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੇਰ ਰਾਤ ਮੁਲਜ਼ਮ ਕਰੇਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।