ਅਹਿਮਦਾਬਾਦ : ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕ ਡਰ ਕੇ ਘਰਾਂ ਵਿਚੋ ਬਾਹਰ ਨਿਕਲ ਆਏ। ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ ਅੱਜ ਸਵੇਰੇ 3.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸ ਬਾਰੇ ਜਾਣਕਾਰੀ ਇੰਸਟੀਚਿਊਟ ਆਫ਼ ਸਿਸਮਲੋਜੀਕਲ ਰਿਸਰਚ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਜ਼ਿਲ੍ਹੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਗਾਂਧੀਨਗਰ ਸਥਿਤ ਆਈਐਸਆਰ ਨੇ ਕਿਹਾ ਕਿ ਭੂਚਾਲ ਸਵੇਰੇ 3.58 ਵਜੇ ਦਰਜ ਕੀਤਾ ਗਿਆ ਸੀ ਅਤੇ ਇਸਦਾ ਕੇਂਦਰ ਲਖਪਤ ਤੋਂ 53 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ।