Homeਮਨੋਰੰਜਨਇਕ ਮਹੀਨੇ ਬਾਅਦ ਗੋਵਿਦਾ ਦੀ ਪਤਨੀ ਨੇ ਅਦਾਕਾਰ ਦੀ ਹੈਲਥ ਦੀ ਦਿੱਤੀ...

ਇਕ ਮਹੀਨੇ ਬਾਅਦ ਗੋਵਿਦਾ ਦੀ ਪਤਨੀ ਨੇ ਅਦਾਕਾਰ ਦੀ ਹੈਲਥ ਦੀ ਦਿੱਤੀ ਅਪਡੇਟ

ਮੁੰਬਈ : ਅਦਾਕਾਰ ਗੋਵਿੰਦਾ  (Actor Govinda) ਪਿਛਲੇ ਮਹੀਨੇ ਗਲਤੀ ਨਾਲ ਆਪਣੇ ਹੱਥਾਂ ਨਾਲ ਬੰਦੂਕ ਚਲਾਉਂਦੇ ਹੋਏ ਜ਼ਖਮੀ ਹੋ ਗਏ ਸਨ। ਗੋਲੀ ਉਨ੍ਹਾਂ ਦੀ ਪੈਰ ‘ਚ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ ‘ਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ। ਕਰੀਬ ਤਿੰਨ ਦਿਨ ਹਸਪਤਾਲ ‘ਚ ਦਾਖਲ ਰਹਿਣ ਤੋਂ ਬਾਅਦ ਅਦਾਕਾਰ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਬਾਅਦ ‘ਚ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਅਤੇ ਨਜ਼ਦੀਕੀਆਂ ਦਾ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਹੁਣ ਇਕ ਮਹੀਨੇ ਬਾਅਦ ਗੋਵਿਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਅਦਾਕਾਰ ਦੀ ਹੈਲਥ ਅਪਡੇਟ ਦਿੱਤੀ ਹੈ।

ਦਰਅਸਲ ਸੁਨੀਤਾ ਆਹੂਜਾ ਨੂੰ ਹਾਲ ਹੀ ‘ਚ ਦੀਵਾਲੀ ਪਾਰਟੀ ‘ਚ ਦੇਖਿਆ ਗਿਆ ਸੀ, ਜਿੱਥੇ ਪੈਪਰਾਜ਼ੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਗੋਵਿੰਦਾ ਹੁਣ ਕਿਵੇਂ ਮਹਿਸੂਸ ਕਰ ਰਹੇ ਹਨ। ਇਸ ਦੇ ਜਵਾਬ ‘ਚ ਸੁਨੀਤਾ ਨੇ ਕਿਹਾ, ‘ਹੁਣ ਉਨ੍ਹਾਂ ਦੀ ਪੈਰ ਪੂਰੀ ਤਰ੍ਹਾਂ ਠੀਕ ਹੈ, ਫਿਲਹਾਲ ਉਹ ਆਪਣੇ ਘਰ ਆਰਾਮ ਕਰ ਰਹੇ ਹਨ।’

ਤੁਹਾਨੂੰ ਦੱਸ ਦੇਈਏ ਕਿ ਗੋਵਿੰਦਾ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 90 ਦੇ ਦਹਾਕੇ ਦੀਆਂ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਗੋਵਿੰਦਾ ਨੇ ਆਪਣੇ ਕਰੀਅਰ ‘ਚ 166 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਹੈ। ਹਾਲਾਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆਏ। ਪਿਛਲੇ ਮਹੀਨੇ ਗਲਤੀ ਨਾਲ ਪੈਰ ਵਿੱਚ ਗੋਲੀ ਲੱਗਣ ਤੋਂ ਬਾਅਦ ਅਦਾਕਾਰ ਘਰ ਵਿੱਚ ਆਰਾਮ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments