Home ਪੰਜਾਬ 2 ਤੇ 4 ਨਵੰਬਰ ਨੂੰ ਰੇਲਵੇ ਯਾਤਰੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

2 ਤੇ 4 ਨਵੰਬਰ ਨੂੰ ਰੇਲਵੇ ਯਾਤਰੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

0

ਫ਼ਿਰੋਜ਼ਪੁਰ : ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਰੇਲ ਯਾਤਰੀਆਂ ਦੀ ਸੁਚੱਜੀ ਆਵਾਜਾਈ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰਾਖਵੀਆਂ/ਅਣਰਾਖਵਾਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।

ਪਰਮਦੀਪ ਸਿੰਘ ਸੈਣੀ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਉੱਤਰੀ ਰੇਲਵੇ, ਫ਼ਿਰੋਜ਼ਪੁਰ ਨੇ ਦੱਸਿਆ ਕਿ 04664/04663 ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਰਿਜ਼ਰਵ ਫੈਸਟੀਵਲ ਸਪੈਸ਼ਲ ਟਰੇਨ ਅੰਮ੍ਰਿਤਸਰ ਤੋਂ 2 ਨਵੰਬਰ (ਇੱਕ ਯਾਤਰਾ) ਅਤੇ ਕਟਿਹਾਰ ਤੋਂ 4 ਨਵੰਬਰ (ਇੱਕ ਯਾਤਰਾ) ਨੂੰ ਚੱਲੇਗੀ। ਰਸਤੇ ਵਿੱਚ, ਇਹ ਰੇਲਗੱਡੀ ਬਿਆਸ, ਜਲੰਧਰ ਸ਼ਹਿਰ, ਢੰਡਾਰੀ ਕਲਾਂ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਅਯੁੱਧਿਆ ਛਾਉਣੀ, ਅਕਬਰਪੁਰ, ਵਾਰਾਣਸੀ, ਗਾਜ਼ੀਪੁਰ ਸਿਟੀ, ਬਲੀਆ, ਛਪਰਾ, ਹਾਜੀਪੁਰ, ਦੇਸਰੀ, ਬਰੌਨੀ ਅਤੇ ਖਗੜੀਆ ਰੇਲਵੇ ਸਟੇਸ਼ਨਾਂ ‘ਤੇ ਦੋਵਾਂ ਦਿਸ਼ਾਵਾਂ ‘ਚ ਰੁਕੇਗੀ। ਉਨ੍ਹਾਂ ਦੱਸਿਆ ਕਿ 04656/04655 ਲੁਧਿਆਣਾ-ਕੋਲਕਾਤਾ- ਲੁਧਿਆਣਾ ਅਨਰਿਜ਼ਰਵਡ ਫੈਸਟੀਵਲ ਸਪੈਸ਼ਲ ਟਰੇਨ ਲੁਧਿਆਣਾ ਤੋਂ 3 ਨਵੰਬਰ (ਇੱਕ ਯਾਤਰਾ) ਅਤੇ ਕੋਲਕਾਤਾ ਤੋਂ 4 ਨਵੰਬਰ (ਇੱਕ ਯਾਤਰਾ) ਨੂੰ ਚੱਲੇਗੀ।

ਰਸਤੇ ਵਿੱਚ, ਇਹ ਰੇਲਗੱਡੀ ਢੰਡਾਰੀ ਕਲਾ, ਅੰਬਾਲਾ ਛਾਉਣੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨਦਿਆਲ ਉਪਾਧਿਆਏ, ਸਾਸਾਰਾਮ, ਗਯਾ, ਕੋਡਰਮਾ, ਪਾਰਸਨਾਥ, ਨੇਤਾਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਗੋਮੋ, ਧਨਬਾਦ, ਆਸਨਸੋਲ, ਅੰਡਾਲ ਦੁਰਗਾਪੁਰ, ਬਰਧਮਾਨ ਰੇਲਵੇ ਸਟੇਸ਼ਨਾਂ ‘ਤੇ ਦੋਨੋਂ ਦਿਸ਼ਾਵਾਂ ‘ਚ ਰੁਕੇਗੀ

Exit mobile version