HomeਪੰਜਾਬIPS ਹਰਜੀਤ ਸਿੰਘ ਨੇ ਜਲੰਧਰ 'ਚ ਸੰਭਾਲੀ ਕਮਾਨ

IPS ਹਰਜੀਤ ਸਿੰਘ ਨੇ ਜਲੰਧਰ ‘ਚ ਸੰਭਾਲੀ ਕਮਾਨ

ਪੰਜਾਬ : ਜਲੰਧਰ ਨੂੰ ਨਵੇ ਡੀ.ਆਈ.ਜੀ. ਮਿਲੇ ਹਨ, ਜਿਨ੍ਹਾਂ ਨੇ ਬੀਤੇ ਵੀਰਵਾਰ ਨੂੰ ਜਲੰਧਰ ਰੇਂਜ ਵਜੋਂ ਚਾਰਜ ਸੰਭਾਲ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈ.ਪੀ.ਐਸ. ਹਰਜੀਤ ਸਿੰਘ ਆਈ.ਡੀ.ਜੀ ਨੇ ਜਲੰਧਰ ਰੇਂਜ ਦੀ ਕਮਾਨ ਸੰਭਾਲ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰਜੀਤ ਸਿੰਘ 2020 ਬੈਚ ਦੇ ਆਈ.ਪੀ.ਐਸ ਅਧਿਕਾਰੀ ਹਨ। ਜੋ ਕਈ ਜ਼ਿਲ੍ਹਿਆਂ ਵਿੱਚ ਸੇਵਾ ਨਿਭਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੇ ਅਧੀਨ ਦੋਆਬੇ ਦੇ 4 ਜ਼ਿਲ੍ਹੇ ਆਉਣਗੇ, ਜਿਨ੍ਹਾਂ ਵਿੱਚੋਂ ਪਹਿਲਾ ਜਲੰਧਰ ਦੇਹਾਤ ਥਾਣਾ ਖੇਤਰ, ਦੂਜਾ ਕਪੂਰਥਲਾ-ਫਗਵਾੜਾ ਅਤੇ ਤੀਜਾ ਹੁਸ਼ਿਆਰਪੁਰ ਹੋਵੇਗਾ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਨੇ ਦਫ਼ਤਰ ਪਹੁੰਚ ਕੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਐਸ.ਐਸ.ਪੀ ਨਾਲ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪਹਿਲਾਂ ਜਲੰਧਰ ਦੇ ਡੀ.ਆਈ.ਜੀ. ਨਵੀਨ ਸਿੰਗਲਾ ਦੀ ਕਮਾਨ ਬੁੱਧਵਾਰ ਨੂੰ ਤਬਦੀਲ ਕਰ ਦਿੱਤੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments