ਪੰਜਾਬ : ਮੋਬਾਇਲ ਯੂਜ਼ਰਸ ਲਈ ਅਹਿਮ ਖਬਰ ਹੈ। ਦਰਅਸਲ, ਮੈਸੇਜ ਅਤੇ ਫ਼ੋਨ ਕਾਲਾਂ ਰਾਹੀਂ ਲੋਕਾਂ ਨੂੰ ਧੋਖਾ ਦੇਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਨੇ ਟੈਲੀਕਾਮ ਆਪਰੇਟਰਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਜ਼ਰੀਏ ਸਿਮ ਯੂਜ਼ਰਸ ਦਾ ਡਾਟਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਟਰਾਈ ਨੇ ਫਰਜ਼ੀ ਕਾਲ ਅਤੇ ਮੈਸੇਜ ‘ਤੇ ਰੋਕ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਹ ਨਿਯਮ 1 ਨਵੰਬਰ ਤੋਂ ਲਾਗੂ ਹੋ ਸਕਦੇ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਟੈਲੀਕਾਮ ਆਪਰੇਟਰ ਯੂਜ਼ਰਸ ਦੇ ਫੋਨ ‘ਤੇ ਆਉਣ ਵਾਲੀ ਹਰ ਕਾਲ ਅਤੇ ਮੈਸੇਜ ਦੀ ਜਾਂਚ ਕਰਨਗੇ। ਇਸ ਤੋਂ ਬਾਅਦ, ਕੀਵਰਡਸ ਦੁਆਰਾ ਫਰਾਡ ਕਾਲ ਨੰਬਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਲਾਕ ਕੀਤਾ ਜਾਵੇਗਾ। ਜੇਕਰ ਕੋਈ ਯੂਜ਼ਰ ਫਰਜ਼ੀ ਕਾਲ ਅਤੇ ਮੈਸੇਜ ਦੀ ਸ਼ਿਕਾਇਤ ਕਰਦਾ ਹੈ ਤਾਂ ਟੈਲੀਕਾਮ ਆਪਰੇਟਰਾਂ ਵੱਲੋਂ ਉਨ੍ਹਾਂ ਨੰਬਰਾਂ ਨੂੰ ਬਲਾਕ ਕਰ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਹ ਨਿਯਮ ਰਿਲਾਇੰਸ ਜਿਓ, ਵੋਡਾਫੋਨ ਆਈਡੀਆ (ਵੀ), ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ ਦੇ ਯੂਜ਼ਰਸ ਲਈ ਅਪਣਾਏ ਜਾ ਰਹੇ ਹਨ। ਉਕਤ ਨਿਯਮ 1 ਨਵੰਬਰ ਤੋਂ ਲਾਗੂ ਹੋ ਸਕਦੇ ਹਨ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਉਮੀਦ ਹੈ ਕਿ ਸਿਮ ਉਪਭੋਗਤਾ ਸਾਈਬਰ ਧੋਖਾਧੜੀ ਤੋਂ ਸੁਰੱਖਿਅਤ ਹੋਣਗੇ।