HomeLifestyleਜਾਣੋ ਛੋਟੀ ਉਮਰ 'ਚ ਵਾਲਾਂ ਦੇ ਸਫ਼ੈਦ ਹੋਣ ਤੋਂ ਬਚਣ ਦੇ ਆਸਾਨ...

ਜਾਣੋ ਛੋਟੀ ਉਮਰ ‘ਚ ਵਾਲਾਂ ਦੇ ਸਫ਼ੈਦ ਹੋਣ ਤੋਂ ਬਚਣ ਦੇ ਆਸਾਨ ਤੇ ਘਰੇਲੂ ਨੁਸਖੇ

ਲਾਈਫ ਸਟਾਈਲ : ਵਾਲ ਸਾਡੇ ਸਰੀਰ ਦੇ ਜਰੂਰੀ ਅੰਗਾਂ ਵਿੱਚੋਂ ਇੱਕ ਹਨ। ਖੂਬਸੂਰਤ ਵਾਲ ਹਰ ਕੋਈ ਪਸੰਦ ਕਰਦਾ ਹੈ । ਕਿਸੇ ਵਿਅਕਤੀ ਦੇ ਵਾਲਾਂ ਦਾ 35 ਸਾਲ ਦੀ ਉਮਰ ਤੋਂ ਬਾਅਦ ਹੌਲੀ-ਹੌਲੀ ਸਫ਼ੈਦ ਹੋਣਾ ਆਮ ਗੱਲ ਹੈ ਪਰ ਅੱਜ-ਕੱਲ੍ਹ ਵਾਲ ਛੋਟੀ ਉਮਰ ਤੋਂ ਹੀ ਸਫ਼ੈਦ ਹੋਣੇ ਸ਼ੁਰੂ ਹੋ ਗਏ ਹਨ। ਛੋਟੀ ਉਮਰ ਵਿੱਚ ਵਾਲਾਂ ਦਾ ਸਫ਼ੈਦ ਹੋਣਾ ਇੱਕ ਤਰ੍ਹਾਂ ਨਾਲ ਸ਼ਖ਼ਸੀਅਤ ਉੱਤੇ ਦਾਗ਼ ਲੱਗਣ ਲੱਗ ਪੈਂਦਾ ਹੈ। ਇਸ ਨਾਲ ਸਾਡਾ ਕੌਂਫੀਡੈਂਸ ਘਟਣ ਲੱਗਦਾ ਹੈ। ਖੈਰ, ਛੋਟੀ ਉਮਰ ਵਿੱਚ ਵਾਲ ਸਫ਼ੈਦ ਹੋਣ ਦੇ ਕਈ ਕਾਰਨ ਹਨ।  ਜੀਨ, ਤਣਾਅ, ਆਟੋਇਮਿਊਨ ਰੋਗ, ਥਾਇਰਾਇਡ, ਵਿਟਾਮਿਨ ਬੀ12 ਦੀ ਕਮੀ, ਸਿਗਰਟਨੋਸ਼ੀ ਵਰਗੇ ਕਾਰਨ ਸਫ਼ੈਦ ਵਾਲਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਇਸ ਸਭ ਤੋਂ ਇਲਾਵਾ ਅੱਜਕੱਲ੍ਹ ਜਿਸ ਤਰ੍ਹਾਂ ਨਾਲ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਗਈਆਂ ਹਨ, ਉਸ ਕਾਰਨ ਸਾਡੇ ਵਾਲਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਭਾਵੇਂ ਕੁਝ ਵੀ ਹੋਵੇ, ਛੋਟੀ ਉਮਰ ਵਿੱਚ ਵਾਲਾਂ ਦਾ ਸਫ਼ੈਦ ਹੋਣਾ ਕਿਸੇ ਲਈ ਵੀ ਬਹੁਤ ਮਾੜਾ ਹੁੰਦਾ ਹੈ ਪਰ ਜੇਕਰ ਸ਼ੁਰੂ ਤੋਂ ਹੀ ਕੁਝ ਉਪਾਅ ਕੀਤੇ ਜਾਣ ਤਾਂ ਛੋਟੀ ਉਮਰ ਵਿੱਚ ਵਾਲਾਂ ਦੇ ਸਫ਼ੈਦ ਹੋਣ ਤੋਂ ਬਚਿਆ ਜਾ ਸਕਦਾ ਹੈ।

1. ਭੋਜਨ ‘ਚ ਵਿਟਾਮਿਨਾਂ ਦੀ ਮਾਤਰਾ ਵਧਾਓ। ਇੱਕ ਰਿਪੋਰਟ ਮੁਤਾਬਕ ਘੱਟ ਉਮਰ ਵਿੱਚ ਵਾਲਾਂ ਨੂੰ ਸਫ਼ੈਦ ਹੋਣ ਤੋਂ ਰੋਕਣ ਵਿੱਚ ਵਿਟਾਮਿਨ ਬੀ, ਵਿਟਾਮਿਨ ਬੀ12, ਵਿਟਾਮਿਨ ਡੀ, ਵਿਟਾਮਿਨ ਈ ਅਤੇ ਵਿਟਾਮਿਨ ਏ ਅਹਿਮ ਭੂਮਿਕਾ ਨਿਭਾਉਂਦੇ ਹਨ।

2. ਵਿਟਾਮਿਨਾਂ ਤੋਂ ਇਲਾਵਾ ਖਣਿਜ ਵੀ ਬਹੁਤ ਜ਼ਰੂਰੀ ਹਨ। ਇਹ ਖਣਿਜ ਵਾਲਾਂ ਦੇ ਵਿਕਾਸ ਅਤੇ ਅੰਦਰੋਂ follicles ਦੀ ਮੁਰੰਮਤ ਲਈ ਜ਼ਰੂਰੀ ਹਨ। ਜ਼ਿੰਕ, ਆਇਰਨ, ਮੈਗਨੀਸ਼ੀਅਮ, ਸੇਲੇਨੀਅਮ ਅਤੇ ਤਾਂਬਾ ਵਰਗੇ ਖਣਿਜ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ ਅਤੇ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫ਼ੈਦ ਹੋਣ ਤੋਂ ਰੋਕਦੇ ਹਨ।

3. ਜੇਕਰ ਤੁਸੀਂ ਜਵਾਨੀ ‘ਚ ਵਾਲਾਂ ਨੂੰ ਸਫ਼ੈਦ ਹੋਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਹੁਣ ਤੋਂ ਹੀ ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹੋ। ਤੰਬਾਕੂ ਵਿੱਚ ਹਜ਼ਾਰਾਂ ਕੈਮੀਕਲ ਹੁੰਦੇ ਹਨ ਜੋ ਵਾਲਾਂ ਦੀਆਂ ਜੜ੍ਹਾਂ ਵਿੱਚ ਮੇਲੇਨਿਨ ਨੂੰ ਘਟਾਉਂਦੇ ਹਨ। ਇਸ ਲਈ ਸਿਗਰੇਟ ਵਾਲਾਂ ਦਾ ਦੁਸ਼ਮਣ ਹੈ।

4. ਵਾਲਾਂ ਨੂੰ ਜ਼ਿਆਦਾ ਦੇਰ ਤੱਕ ਧੁੱਪ ‘ਚ ਰੱਖਣ ਨਾਲ ਵਾਲ ਜਲਦੀ ਸਫ਼ੈਦ ਹੋ ​​ਜਾਂਦੇ ਹਨ। ਇਸ ਲਈ ਵਾਲਾਂ ਨੂੰ ਸਫ਼ੈਦ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਧੁੱਪ ਤੋਂ ਬਚਾਓ। ਇਸ ਤੋਂ ਇਲਾਵਾ ਵਾਲਾਂ ‘ਤੇ ਕੈਮੀਕਲਜ਼ ਦੀ ਜਿਆਦਾ ਵਰਤੋਂ ਕਰਨ ਨਾਲ ਵੀ ਵਾਲ ਉਮਰ ਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਹਨ। ਇਸ ਲਈ ਸਾਨੂੰ ਵਾਲਾਂ ਨੂੰ ਜ਼ਿਆਦਾ ਬਲੀਚ ਕਰਨਾ, ਜ਼ਿਆਦਾ ਗਰਮ ਕਰਨਾ, ਕਰਲਿੰਗ ਆਇਰਨ ਦੀ ਵਰਤੋਂ, ਡਰਾਇਰ, ਹਾਰਸ਼ ਸ਼ੈਂਪੂ, ਸਾਬਣ ਆਦਿ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।

5. ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਗਾਜਰ, ਸੂਰਜਮੁਖੀ ਦੇ ਬੀਜ, ਕੱਦੂ ਦੇ ਬੀਜ, ਅਦਰਕ, ਲਸਣ, ਸ਼ਕਰਕੰਦੀ, ਪਿਆਜ਼, ਫੁੱਲ ਗੋਭੀ, ਬਰੌਕਲੀ, ਬਦਾਮ, ਅਖਰੋਟ, ਕਰੀ ਪੱਤੇ, ਅਸ਼ਵਗੰਧਾ, ਆਂਵਲਾ, ਟਮਾਟਰ, ਐਵੋਕਾਡੋ, ਬਲੂਬੇਰੀ, ਲੱਸੀ, ਪਾਲਕ, ਬੀਜ ਆਦਿ ਦੀ ਵਰਤੋਂ ਵਧਾਓ।

6. ਵਾਲਾਂ ਲਈ ਅਕਸਰ ਘਰੇਲੂ ਨੁਸਖਿਆਂ ਦੀ ਵਰਤੋਂ ਕਰੋ। ਇਸ ਦੇ ਲਈ ਹਫਤੇ ‘ਚ ਦੋ-ਤਿੰਨ ਦਿਨ ਨਾਰੀਅਲ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਹਰ ਰੋਜ਼ ਅਦਰਕ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਓ। ਗੁੜ ਦਾ ਸੇਵਨ ਵੀ ਵਾਲਾਂ ਲਈ ਲਾਭਦਾਇਕ ਹੁੰਦਾ ਹੈ। ਰੋਜਾਨਾ ਆਂਵਲੇ ਦਾ ਜੂਸ ਪੀਓ। ਤਿਲ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਵਾਲਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ੁੱਧ ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਅਮਰੂਦ ਦਾ ਜੂਸ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਵੀਟ ਗ੍ਰਾਸ ਦਾ ਜੂਸ, ਗਾਜਰ ਦਾ ਰਸ, ਬਦਾਮ ਦਾ ਤੇਲ, ਅਸ਼ਵਗੰਧਾ ਆਦਿ ਦੀ ਨਿਯਮਤ ਅੰਤਰਾਲ ‘ਤੇ ਵਰਤੋਂ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦੀ ਹੈ ਅਤੇ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ​​ਬਣਾਉਂਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments