ਬਿਹਾਰ: ਬਿਹਾਰ ਦੀ ਲੋਕ ਗਾਇਕਾ ਸ਼ਾਰਦਾ ਸਿਨਹਾ (Bihar’s Folk Singer Sharda Sinha) ਦੀ ਤਬੀਅਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਦਿੱਲੀ ਏਮਜ਼ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਇੱਕ ਹਫ਼ਤੇ ਤੋਂ ਦਿੱਲੀ ਏਮਜ਼ ਵਿੱਚ ਦਾਖ਼ਲ ਹਨ। ਹਾਲਾਂਕਿ ਅੱਜ ਜ਼ਿਆਦਾ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਭਰਤੀ ਕਰ ਦਿੱਤਾ ਗਿਆ ਹੈ।ਰਿਪੋਰਟ ਮੁਤਾਬਕ ਪਿਛਲੇ ਕੁਝ ਸਮੇ ਤੋਂ ਉਹ ਆਪਣੇ ਪਤੀ ਦੀ ਮੌਤ ਹੋ ਜਾਣ ਕਾਰਨ ਕਾਫੀ ਪਰੇਸ਼ਾਨ ਰਹਿ ਰਹੇ ਸਨ।
ਬ੍ਰੇਨ ਹੈਮਰੇਜ ਕਾਰਨ ਹਾਲ ਹੀ ਵਿੱਚ ਪਦਮ ਭੂਸ਼ਣ ਐਵਾਰਡੀ ਸ਼ਾਰਦਾ ਸਿਨਹਾ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਉਦਾਸ ਰਹਿਣ ਲੱਗ ਪਏ ਸਨ। ਰਿਪੋਰਟ ਮੁਤਾਬਕ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ ਦੀ ਐਮਰਜੈਂਸੀ ‘ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਉਹ ਆਈ.ਸੀ.ਯੂ. ‘ਚ ਦਾਖਲ ਹਨ, ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਹਾਲਾਂਕਿ , ਫਿਲਹਾਲ ਸ਼ਾਰਦਾ ਸਿਨਹਾ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ।
ਬਿਹਾਰ ਨਾਈਟਿੰਗੇਲ ਦੇ ਨਾਂ ਨਾਲ ਮਸ਼ਹੂਰ ਹੈ ਸ਼ਾਰਦਾ ਸਿਨਹਾ
ਬਿਹਾਰ ਕੋਕਿਲਾ ਦੇ ਨਾਂ ਨਾਲ ਮਸ਼ਹੂਰ ਸ਼ਾਰਦਾ ਸਿਨਹਾ ਇੱਕ ਪ੍ਰਸਿੱਧ ਲੋਕ ਗਾਇਕਾ ਅਤੇ ਕਲਾਸੀਕਲ ਗਾਇਕਾ ਹਨ। ਉਹ ਬਿਹਾਰ ਦੇ ਰਹਿਣ ਵਾਲੇ ਹਨ। ਉਹ ਮੈਥਿਲੀ ਅਤੇ ਭੋਜਪੁਰੀ ਗੀਤ ਗਾਉਣ ਲਈ ਜਾਣੀ ਜਾਂਦੇ ਹਨ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ‘ਵਿਵਾਹ ਗੀਤ’ ਅਤੇ ‘ਛੱਠ ਗੀਤ’ ਸ਼ਾਮਲ ਹਨ। ਉਨ੍ਹਾਂ ਨੂੰ ਸੰਗੀਤ ਵਿੱਚ ਯੋਗਦਾਨ ਲਈ 2018 ਵਿੱਚ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।