Home ਪੰਜਾਬ ਸਵਾਰਿਆਂ ਭਰਨ ਨੂੰ ਲੈ ਕੇ ਟੈਕਸੀ ਸਟੈਂਡ ‘ਤੇ ਗਰਮਾਇਆ ਮਾਹੌਲ

ਸਵਾਰਿਆਂ ਭਰਨ ਨੂੰ ਲੈ ਕੇ ਟੈਕਸੀ ਸਟੈਂਡ ‘ਤੇ ਗਰਮਾਇਆ ਮਾਹੌਲ

0

ਲੁਧਿਆਣਾ  : ਸਵਾਰਿਆਂ ਭਰਨ ਨੂੰ ਲੈ ਕੇ ਟੈਕਸੀ ਸਟੈਂਡ ‘ਤੇ ਲੜਾਈ ਤੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ‘ਚ ਥਾਣਾ ਡਿਵੀਜ਼ਨ ਨੰ: 6 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੋਸ਼ਿਆਂ ਦੀ ਪਹਚਾਣ ਜਗਜੀਤ ਸਿੰਘ, ਮਨੀ ਕੁਮਾਰ ਅਤੇ ਲਭੂ ਅਤੇ ਅਣਪਛਾਤੇ ਸਾਥਿਆਂ ਦੇ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਊ ਸੰਤ ਨਗਰ ਦੇ ਰਹਿਣ ਵਾਲੇ ਨਮਿਤ ਭੱਲਾ ਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਬਾਬਾ ਕੈਬ ਵੈਲਫੇਅਰ ਸੁਸਾਇਟੀ ਸ਼ੇਰਪੁਰ ਵਿੱਚ ਟੈਕਸੀ ਦਾ ਕਾਰੋਬਾਰ ਕਰ ਰਿਹਾ ਹੈ। ਨਾਮਜ਼ਦ ਮਨੀ ਕੁਮਾਰ ਦਾ ਜੀਜਾ ਜਗਜੀਤ ਸਿੰਘ ਵੀ ਕਈ ਵਾਰ ਆਪਣੇ ਸਟੈਂਡ ਤੋਂ ਹੀ ਸਵਾਰੀਆਂ ਨੂੰ ਦਿੱਲੀ ਲਿਜਾਂਦਾ ਰਹਿੰਦਾ ਸੀ। ਜੋ ਕਰੀਬ 15 ਦਿਨਾਂ ਤੋਂ ਉਸ ਨੂੰ ਧਮਕੀਆਂ ਦੇ ਰਿਹਾ ਸੀ ਕਿ ਪਹਿਲਾਂ ਉਸ ਦੀ ਕਾਰ ਨੂੰ ਸਵਾਰੀਆਂ ਨਾਲ ਭਰ ਕੇ ਦਿੱਲੀ ਭੇਜ ਦਿੱਤਾ ਜਾਵੇ। 21 ਅਕਤੂਬਰ ਨੂੰ ਵੀ ਉਕਤ ਜੀਜਾ ਨੇ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਦੀ ਟੈਕਸੀ ਰੋਕਣ ਨੂੰ ਲੈ ਕੇ ਕੁੱਟਮਾਰ ਕੀਤੀ ਸੀ,  ਉਹ ਆਪਣੇ ਦੋਸਤਾਂ ਸਮੇਤ ਸਟੈਂਡ ‘ਤੇ ਮੌਜੂਦ ਸੀ। ਜਿੱਥੇ ਉਕਤ ਮੁਲਜ਼ਮਾਂ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

Exit mobile version