Home ਪੰਜਾਬ ਅੰਮ੍ਰਿਤਸਰ ‘ਚ ਅੱਜ ਤੜਕੇ ਐਨਕਾਊਂਟਰ ਹੋਣ ਦਾ ਸਮਾਚਾਰ ਹੋਇਆ ਪ੍ਰਾਪਤ

ਅੰਮ੍ਰਿਤਸਰ ‘ਚ ਅੱਜ ਤੜਕੇ ਐਨਕਾਊਂਟਰ ਹੋਣ ਦਾ ਸਮਾਚਾਰ ਹੋਇਆ ਪ੍ਰਾਪਤ

0

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਅੱਜ ਤੜਕੇ ਐਨਕਾਊਂਟਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੁਕਾਬਲੇ ਦੌਰਾਨ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਮੁਤਾਬਕ ਨਸ਼ਾ ਤਸਕਰਾਂ ਨੇ ਪੁਲਿਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ਵਿੱਚ ਇੱਕ ਤਸਕਰ ਜ਼ਖ਼ਮੀ ਹੋ ਗਿਆ ਜਦਕਿ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ।

ਫਿਲਹਾਲ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨਸ਼ਾ ਤਸਕਰ ਅਸਲਾ ਪਹੁੰਚਾਉਣ ਆਏ ਸਨ। ਉਨ੍ਹਾਂ ਨੇ ਇਹ ਅਸਲਾ ਕਿਸੇ ਨੂੰ ਡਿਲੀਵਰ ਕਰਨਾ ਸੀ, ਜਦੋਂ ਉਹ ਡਿਲੀਵਰੀ ਦੇਣ ਲਈ ਪਾਰਕ ਵਿੱਚ ਪਹੁੰਚਿਆ ਤਾਂ ਪੁਲਿਸ ਨੂੰ ਪਹਿਲਾਂ ਹੀ ਇਸ ਬਾਰੇ ਸੂਚਨਾ ਮਿਲ ਚੁੱਕੀ ਸੀ ਕਿਉਂਕਿ ਪੁਲਿਸ ਉੱਥੇ ਪਹਿਲਾਂ ਹੀ ਮੌਜੂਦ ਸੀ।

ਇਸ ਦੌਰਾਨ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀਆਂ ਪੁਲਿਸ ਦੀਆਂ ਗੱਡੀਆਂ ਨੂੰ ਲੱਗ ਗਈਆਂ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਕ ਤਸਕਰ ਨੂੰ ਗੋਲੀ ਮਾਰ ਦਿੱਤੀ ਗਈ, ਜਦਕਿ ਦੂਜਾ ਤਸਕਰ ਫਰਾਰ ਹੁੰਦੇ ਹੋਏ ਜ਼ਖਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਪਰੋਕਤ ਦੋਵੇਂ ਵਿਅਕਤੀ ਨਸ਼ਾ ਤਸਕਰ, ਸ਼ਾਰਪ ਸ਼ੂਟਰ ਅਤੇ ਹਥਿਆਰਾਂ ਦੀ ਤਸਕਰੀ ਵੀ ਕਰਦੇ ਹਨ।

Exit mobile version