Home ਹਰਿਆਣਾ ਡੇਰਾ ਮੁਖੀ ਰਾਮ ਰਹੀਮ ਇਕ ਵਾਰ ਫਿਰ ਪਹੁੰਚਿਆ ਸੁਨਾਰੀਆ ਜੇਲ੍ਹ

ਡੇਰਾ ਮੁਖੀ ਰਾਮ ਰਹੀਮ ਇਕ ਵਾਰ ਫਿਰ ਪਹੁੰਚਿਆ ਸੁਨਾਰੀਆ ਜੇਲ੍ਹ

0

ਹਰਿਆਣਾ: ਵਿਧਾਨ ਸਭਾ ਚੋਣਾਂ (The Assembly Elections) ਤੋਂ ਪਹਿਲਾਂ 2 ਅਕਤੂਬਰ ਨੂੰ 20 ਦਿਨਾਂ ਦੀ ਐਮਰਜੈਂਸੀ ਪੈਰੋਲ ਤੋਂ ਬਾਅਦ ਬੀਤੇ ਦਿਨ ਡੇਰਾ ਮੁਖੀ ਰਾਮ ਰਹੀਮ (Dera Chief Ram Rahim) ਇਕ ਵਾਰ ਫਿਰ ਸੁਨਾਰੀਆ ਜੇਲ੍ਹ ਪਹੁੰਚ ਗਿਆ। ਉਸਦੇ ਨਾਲ ਦੋ ਕਾਰਾਂ ਵਿੱਚ ਹਨੀਪ੍ਰੀਤ ਸਮੇਤ ਸੱਤ ਲੋਕ ਜਾ ਰਹੇ ਸਨ। ਰਾਮ ਰਹੀਮ ਬੀਤੀ ਸ਼ਾਮ 4:55 ‘ਤੇ ਜੇਲ੍ਹ ‘ਚ ਦਾਖਲ ਹੋਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਲਈ ਐਮਰਜੈਂਸੀ ਪੈਰੋਲ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗੀ ਸੀ। ਕਮਿਸ਼ਨ ਨੇ 20 ਦਿਨਾਂ ਲਈ ਪੈਰੋਲ ਦੀ ਸ਼ਰਤ ਨਾਲ ਇਜਾਜ਼ਤ ਦਿੱਤੀ ਸੀ। ਇਨ੍ਹਾਂ ਸ਼ਰਤਾਂ ਵਿਚ ਸ਼ਾਮਲ ਸੀ ਕਿ ਰਾਮ ਰਹੀਮ ਵੋਟਿੰਗ ਤੋਂ ਪਹਿਲਾਂ ਹਰਿਆਣਾ ਵਿਚ ਨਹੀਂ ਰਹੇਗਾ, ਸੋਸ਼ਲ ਮੀਡੀਆ ‘ਤੇ ਸੰਦੇਸ਼ ਜਾਰੀ ਨਹੀਂ ਕਰੇਗਾ ਅਤੇ ਸਿਆਸੀ ਗਤੀਵਿਧੀਆਂ ਵਿਚ ਹਿੱਸਾ ਨਹੀਂ ਲਵੇਗਾ। 2 ਅਕਤੂਬਰ ਨੂੰ ਸਵੇਰੇ 6:34 ਵਜੇ ਗੁਰਮੀਤ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਬੀਤੇ ਦਿਨ ਯਾਨੀ 23 ਅਕਤੂਬਰ ਨੂੰ ਸ਼ਾਮ 5 ਵਜੇ ਪੈਰੋਲ ਖ਼ਤਮ ਹੋ ਰਹੀ ਸੀ, ਪਰ ਉਹ ਸਮੇਂ ਤੋਂ ਪਹਿਲਾਂ ਸ਼ਾਮ 4:55 ਵਜੇ ਸੁਨਾਰੀਆ ਜੇਲ੍ਹ ਵਿੱਚ ਦਾਖ਼ਲ ਹੋ ਗਿਆ।

Exit mobile version