ਚਰਖੀ ਦਾਦਰੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ (BJP MP and Actress Kangana Ranaut) ਬੀਤੇ ਦਿਨ ਹਰਿਆਣਾ ਪਹੁੰਚੇ। ਉਹ ਚਰਖੀ ਦਾਦਰੀ ਵਿਖੇ ਆਪਣੇ ਭਰਾ ਦੇ ਸਹੁਰੇ ਘਰ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ। ਇਸ ਦੌਰਾਨ ਉਨ੍ਹਾਂ ਨੇ ਦਾਦਰੀ ਬਾਜ਼ਾਰ ‘ਚ ਖਰੀਦਦਾਰੀ ਕੀਤੀ।
ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਰੰਗੋਲੀ, ਭਰਜਾਈ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਉਨ੍ਹਾਂ ਨੂੰ ਦੇਖਣ ਲਈ ਇੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਹ ਜਿੱਥੇ ਵੀ ਗਏ,ਉੱਥੇ ਹੀ ਭੀੜ ਦੇਖਣ ਨੂੰ ਮਿਲੀ। ਉਹ ਖਰੀਦਦਾਰੀ ਕਰਨ ਤੋਂ ਬਾਅਦ ਬਲਾਵਾਲਾ ਮੰਦਰ ਪਹੁੰਚੇ ਅਤੇ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਨਾਲ ਵੀ ਗੱਲਬਾਤ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਸੰਸਦ ਮੈਂਬਰ ਦੇ ਭਰਾ ਦਾ ਸਹੁਰਾ ਘਰ ਚਰਖੀ ਦਾਦਰੀ ਦੇ ਪਿੰਡ ਖੇੜੀ ਬੱਤਰ ਵਿੱਚ ਹੈ। ਇਸ ਪਿੰਡ ਦੀ ਰਹਿਣ ਵਾਲੀ ਰਿਤੂ ਦਾ ਵਿਆਹ ਕੰਗਨਾ ਦੇ ਭਰਾ ਨਾਲ ਹੋਇਆ ਹੈ।
ਖੇਤੀਬਾੜੀ ਕਾਨੂੰਨਾਂ ‘ਤੇ ਆਪਣੇ ਬਿਆਨ ਲਈ ਸੁਰਖੀਆਂ ਵਿੱਚ ਰਹੀ ਐਮ.ਪੀ
ਹਾਲ ਹੀ ‘ਚ ਬੀ.ਜੇ.ਪੀ. ਸੰਸਦ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆਪਣੇ ਦਿੱਤੀ ਗਏ ਬਿਆਨ ਤੋਂ ਸੁਰਖੀਆਂ ‘ਚ ਆਏ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ (ਐਕਸ) ‘ਤੇ ਇੱਕ ਵੀਡੀਓ ਜਾਰੀ ਕਰ ਰੱਦ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ‘ਤੇ ਉਨਾਂ ਦਾ ਵਿਰੋਧ ਹੋਇਆ । ਇੰਨਾ ਹੀ ਨਹੀਂ ਭਾਜਪਾ ਨੇ ਵੀ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਮੁਆਫ਼ੀ ਮੰਗ ਲਈ ਸੀ।