ਰੂਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 16ਵੇਂ ਬ੍ਰਿਕਸ ਸੰਮੇਲਨ (The 16th BRICS Summit) ‘ਚ ਹਿੱਸਾ ਲੈਣ ਲਈ ਅੱਜ ਯਾਨੀ ਮੰਗਲਵਾਰ ਨੂੰ ਰੂਸ ਦੇ ਕਜ਼ਾਨ ਪਹੁੰਚੇ। ਹਵਾਈ ਅੱਡੇ ‘ਤੇ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਹਨ। ਪੀ.ਐਮ ਮੋਦੀ ਇੱਥੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ ਅਤੇ ਕਈ ਹੋਰ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਇਹ ਦੌਰਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ 22-23 ਅਕਤੂਬਰ ਨੂੰ ਹੋ ਰਿਹਾ ਹੈ।
ਪਹਿਲਾਂ ਦੇ ਅਪਡੇਟਾਂ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 7:00 ਵਜੇ (IST) ਰੂਸ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੇ ਸਵੇਰੇ 10:25 ਵਜੇ (MSK) ਕਜ਼ਾਨ ਹਵਾਈ ਅੱਡੇ ‘ਤੇ ਪਹੁੰਚਣ ਦਾ ਅਨੁਮਾਨ ਹੈ। ਕਜ਼ਾਨ ਲੋਕਲ ਟਾਈਮ (MSK) ਦਿੱਲੀ ਤੋਂ 2 ਘੰਟੇ 30 ਮਿੰਟ ਪਿੱਛੇ ਹੈ, ਜਿਸ ਕਾਰਨ ਉਹਨਾਂ ਦੀਆਂ ਯੋਜਨਾਵਾਂ ਵਿੱਚ ਬਦਲਾਅ ਹੋ ਸਕਦਾ ਹੈ। ਜਦੋਂ ਪੀ.ਐਮ ਮੋਦੀ ਹੋਟਲ ਪਹੁੰਚਣਗੇ ਤਾਂ ਉੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਦੁਪਹਿਰ ਨੂੰ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਦੁਵੱਲੀ ਮੀਟਿੰਗਾਂ ਦੇ ਦੋ ਸੈਸ਼ਨ ਸ਼ਾਮ 4 ਵਜੇ ਤੋਂ ਸ਼ਾਮ 6:30 ਵਜੇ (MSK) ਵਿਚਕਾਰ ਹੋਣਗੇ। ਇਨ੍ਹਾਂ ਬੈਠਕਾਂ ‘ਚ ਵੱਖ-ਵੱਖ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ ਜਾਵੇਗੀ। ਬੈਠਕ ਤੋਂ ਬਾਅਦ ਪੀ.ਐਮ ਮੋਦੀ ਕਜ਼ਾਨ ਸਿਟੀ ਹਾਲ ਪਹੁੰਚਣਗੇ, ਜਿੱਥੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਲਈ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ। ਇਹ ਦੌਰਾ ਮਹੱਤਵਪੂਰਨ ਹੈ ਅਤੇ ਗਲੋਬਲ ਮੁੱਦਿਆਂ ‘ਤੇ ਚਰਚਾ ਹੋਵੇਗੀ।
ਪੀ.ਐਮ ਮੋਦੀ ਨੇ ਰੂਸ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਅੱਜ ਮੈਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ ‘ਤੇ 16ਵੇਂ ਬ੍ਰਿਕਸ ਸੰਮੇਲਨ ‘ਚ ਸ਼ਾਮਲ ਹੋਣ ਲਈ ਕਜ਼ਾਨ ਦੇ ਦੋ ਦਿਨਾਂ ਦੌਰੇ ‘ਤੇ ਜਾ ਰਿਹਾ ਹਾਂ। ਭਾਰਤ ਬ੍ਰਿਕਸ ਵਿੱਚ ਆਪਸੀ ਸਹਿਯੋਗ ਨੂੰ ਮਹੱਤਵ ਦਿੰਦਾ ਹੈ ਪਿਛਲੇ ਸਾਲ ਨਵੇਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਬ੍ਰਿਕਸ ਦੇ ਵਿਸਤਾਰ ਨੇ ਸਮਾਵੇਸ਼ ਅਤੇ ਵਿਸ਼ਵ ਭਲਾਈ ਦੇ ਇਸ ਦੇ ਏਜੰਡੇ ਨੂੰ ਹੋਰ ਮਜ਼ਬੂਤ ਕੀਤਾ ਹੈ। ਮੇਰੀ ਕਜ਼ਾਨ ਦੀ ਯਾਤਰਾ ਭਾਰਤ ਅਤੇ ਰੂਸ ਦਰਮਿਆਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਮੈਂ ਬ੍ਰਿਕਸ ਦੇ ਹੋਰ ਨੇਤਾਵਾਂ ਨੂੰ ਵੀ ਮਿਲਣ ਲਈ ਉਤਸੁਕ ਹਾਂ।।