Home ਦੇਸ਼ ਜਨ ਸੂਰਜ ਪਾਰਟੀ ਨੇ ਉਪ ਚੋਣ ਲਈ ਸੁਸ਼ੀਲ ਕੁਸ਼ਵਾਹਾ ਨੂੰ ਆਪਣਾ ਉਮੀਦਵਾਰ...

ਜਨ ਸੂਰਜ ਪਾਰਟੀ ਨੇ ਉਪ ਚੋਣ ਲਈ ਸੁਸ਼ੀਲ ਕੁਸ਼ਵਾਹਾ ਨੂੰ ਆਪਣਾ ਉਮੀਦਵਾਰ ਕੀਤਾ ਐਲਾਨ

0

ਪਟਨਾ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਵਾਲੀ ਜਨ ਸੂਰਜ ਪਾਰਟੀ ਨੇ ਬਿਹਾਰ ਦੀ ਰਾਮਗੜ੍ਹ ਵਿਧਾਨ ਸਭਾ ਸੀਟ ਤੋਂ ਉਪ ਚੋਣ (The By-Election) ਲਈ ਸੁਸ਼ੀਲ ਕੁਸ਼ਵਾਹਾ (Sushil Kushwaha) ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਿਸ਼ੋਰ ਨੇ ਕੈਮੂਰ ਜ਼ਿਲ੍ਹੇ ‘ਚ ਅੱਜ ਯਾਨੀ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ।

ਸਾਬਕਾ ਬਸਪਾ ਨੇਤਾ ਕੁਸ਼ਵਾਹਾ ਨੇ ਬਕਸਰ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਰਾਮਗੜ੍ਹ ਵਿਧਾਨ ਸਭਾ ਹਲਕਾ ਬਕਸਰ ਲੋਕ ਸਭਾ ਹਲਕੇ ਦਾ ਹਿੱਸਾ ਹੈ। ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਸੁਧਾਕਰ ਸਿੰਘ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਰਾਮਗੜ੍ਹ ਸੀਟ ‘ਤੇ ਉਪ ਚੋਣ ਜ਼ਰੂਰੀ ਹੋ ਗਈ ਸੀ। ਬਿਹਾਰ ਦੀਆਂ ਚਾਰ ਸੀਟਾਂ ਰਾਮਗੜ੍ਹ, ਤਾਰਾੜੀ, ਬੇਲਾਗੰਜ ਅਤੇ ਇਮਾਮਗੰਜ ਸੀਟਾਂ ਲਈ ਉਪ ਚੋਣਾਂ ਹੋਣਗੀਆਂ। 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਨ੍ਹਾਂ ਚਾਰਾਂ ਸੀਟਾਂ ‘ਤੇ ਜ਼ਿਮਨੀ ਚੋਣ ਇਸ ਲਈ ਹੋ ਰਹੀ ਹੈ ਕਿਉਂਕਿ ਉਥੋਂ ਦੇ ਵਿਧਾਇਕ ਲੋਕ ਸਭਾ ਲਈ ਚੁਣੇ ਗਏ ਹਨ।

ਜਨ ਸੂਰਜ ਪਾਰਟੀ ਪਹਿਲਾਂ ਹੀ ਸਾਬਕਾ ਥਲ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਕ੍ਰਿਸ਼ਨਾ ਸਿੰਘ ਨੂੰ ਤਰਾੜੀ ਵਿਧਾਨ ਸਭਾ ਸੀਟ ਲਈ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ।

Exit mobile version