ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ (Chandigarh Railway Station) ‘ਤੇ ਚੱਲ ਰਹੇ ਵਿਸ਼ਵ ਪੱਧਰੀ ਪੁਨਰ ਨਿਰਮਾਣ ਕਾਰਜ ਦੇ ਹਿੱਸੇ ਵਜੋਂ, ਰੇਲਵੇ ਬੋਰਡ ਨੇ ਪਲੇਟਫਾਰਮ ਬਲਾਕ (ਬੰਦ) ਦਾ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਤਿਉਹਾਰਾਂ ਦੇ ਸੀਜ਼ਨ ਕਾਰਨ ਘੱਗਰ ਅਤੇ ਮੋਹਾਲੀ ਰੇਲਵੇ ਸਟੇਸ਼ਨਾਂ ‘ਤੇ ਸੋਮਵਾਰ ਤੋਂ 27 ਅਕਤੂਬਰ ਤੱਕ ਕੁਝ ਟਰੇਨਾਂ ਦੇ ਆਰਜ਼ੀ ਸਟਾਪੇਜ ਬਣਾਏ ਗਏ ਹਨ, ਤਾਂ ਜੋ ਪੰਚਕੂਲਾ-ਚੰਡੀਗੜ੍ਹ ਨੂੰ ਜੋੜਨ ਵਾਲੇ ਓਵਰਬ੍ਰਿਜ ਦਾ ਗਰਡਰ ਆਸਾਨੀ ਨਾਲ ਵਿਛਾਇਆ ਜਾ ਸਕੇ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲੇਟਫਾਰਮ ਨੰਬਰ-4 ਅਤੇ 3 ‘ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਹ 24 ਅਕਤੂਬਰ ਤੱਕ ਜਾਰੀ ਰਹੇਗਾ, ਜਦਕਿ ਪਲੇਟਫਾਰਮ ਨੰਬਰ-1 ਅਤੇ 2 ਅਤੇ ਲਾਈਨ ਨੰਬਰ-3 ਨੂੰ 25 ਤੋਂ 27 ਅਕਤੂਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।