ਤੇਲੰਗਾਨਾ : ਤੇਲੰਗਾਨਾ ਦੇ ਜਗਤਿਆਇਲ ਜ਼ਿਲ੍ਹੇ (Jagatyal District) ‘ਚ ਅੱਜ ਸਵੇਰੇ ਸੱਤਾਧਾਰੀ ਕਾਂਗਰਸ ਦੇ ਇਕ ਨੇਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਿਸੇ ਅਣਪਛਾਤੇ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮੁਤਾਬਕ ਜਗਤਿਆਇਲ ਜ਼ਿਲ੍ਹੇ ਦੇ ਜਬੀਤਾਪੁਰ ਪਿੰਡ ‘ਚ ਮੋਟਰਸਾਈਕਲ ਸਵਾਰ ਮਾਰੂ ਗੰਗਾਰੇਡੀ (Maru Gangaredi),(56) ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ।
ਪੁਲਿਸ ਨੇ ਕਿਹਾ, ‘ਜਦੋਂ ਗੰਗਾਰੇਡੀ ਮੋਟਰਸਾਈਕਲ ਤੋਂ ਡਿੱਗਿਆ ਤਾਂ ਇੱਕ ਵਿਅਕਤੀ ਨੇ ਕਾਰ ਤੋਂ ਉਤਰ ਕੇ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ, ਜਿਸ ਕਾਰਨ ਗੰਗਾਰੇਡੀ ਦੀ ਮੌਤ ਹੋ ਗਈ।’ ਗੰਗਾਰੇਡੀ ਦੀ ਲਾਸ਼ ਨੂੰ ਜਗਾਥਿਲ ਦੇ ਸਰਕਾਰੀ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਵਿਧਾਨ ਪ੍ਰੀਸ਼ਦ ਮੈਂਬਰ ਜੀਵਨ ਰੈਡੀ ਦਾ ਕਰੀਬੀ ਮੰਨਿਆ ਜਾਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਕਥਿਤ ਦੋਸ਼ੀ ਅਤੇ ਮ੍ਰਿਤਕ ਦੀ ਆਪਸੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫਰਾਰ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।