Home Sport ਪੀਸੀਬੀ ਨੌਜਵਾਨ ਕ੍ਰਿਕਟਰਾਂ ਨੂੰ ਦੇਵੇਗਾ ਮੌਕਾ, ਬਾਬਰ ਆਜ਼ਮ ‘ਤੇ ਸ਼ਾਹੀਨ ਅਫਰੀਦੀ ਜ਼ਿੰਬਾਬਵੇ...

ਪੀਸੀਬੀ ਨੌਜਵਾਨ ਕ੍ਰਿਕਟਰਾਂ ਨੂੰ ਦੇਵੇਗਾ ਮੌਕਾ, ਬਾਬਰ ਆਜ਼ਮ ‘ਤੇ ਸ਼ਾਹੀਨ ਅਫਰੀਦੀ ਜ਼ਿੰਬਾਬਵੇ ਸੀਰੀਜ਼ ਤੋਂ ਹੋਣਗੇ ਬਾਹਰ

0

ਸਪੋਰਟਸ ਡੈਸਕ : ਪਾਕਿਸਤਾਨ ਦੇ ਸਟਾਰ ਖਿਡਾਰੀ ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ  (Babar Azam and Shaheen Afridi) ਆਸਟ੍ਰੇਲੀਆ ਦੌਰੇ ਤੋਂ ਬਾਅਦ ਜ਼ਿੰਬਾਬਵੇ ਦੇ ਸਫੇਦ ਗੇਂਦ ਨਾਲ ਬਾਹਰ ਹੋਣ ਜਾ ਰਹੇ ਹਨ। ਕ੍ਰਿਕਟ ਪਾਕਿਸਤਾਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਚੋਣਕਾਰ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਅਤੇ ਜ਼ਿੰਬਾਬਵੇ ਸੀਰੀਜ਼ ਲਈ ਨੌਜਵਾਨ ਕ੍ਰਿਕਟਰਾਂ ਨੂੰ ਮੌਕੇ ਦੇਣ ਦੇ ਚਾਹਵਾਨ ਹਨ।

ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ ਦੇ ਨਾਲ-ਨਾਲ ਮੁਹੰਮਦ ਰਿਜ਼ਵਾਨ ਅਤੇ ਨਸੀਮ ਸ਼ਾਹ ਵਰਗੇ ਖਿਡਾਰੀਆਂ ਨੂੰ ਵੀ ਸੀਰੀਜ਼ ਲਈ ਆਰਾਮ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਜ਼ਿੰਬਾਬਵੇ ਤੋਂ ਪਹਿਲਾਂ ਖੇਡੀ ਜਾਣ ਵਾਲੀ ਆਸਟ੍ਰੇਲੀਆ ਸੀਰੀਜ਼ ਲਈ ਚੁਣੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਨੂੰ ਜ਼ਿੰਬਾਬਵੇ ‘ਚ ਤਿੰਨ ਟੀ-20 ਅਤੇ ਤਿੰਨ ਵਨਡੇ ਖੇਡਣੇ ਹਨ, ਜਿਸ ਦਾ ਪਹਿਲਾ ਵਨਡੇ 24 ਨਵੰਬਰ ਤੋਂ ਸ਼ੁਰੂ ਹੋਵੇਗਾ। ਪਾਕਿਸਤਾਨ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਵੀ ਖੇਡੇਗਾ ਅਤੇ ਇਹ ਦੌਰਾ 4 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਟੀ-20 ਮੈਚ 18 ਨਵੰਬਰ ਨੂੰ ਖੇਡਿਆ ਜਾਵੇਗਾ, ਜੋ ਜ਼ਿੰਬਾਬਵੇ ਸੀਰੀਜ਼ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੋਵੇਗਾ।

ਪਾਕਿਸਤਾਨੀ ਕ੍ਰਿਕਟ ਹਾਲ ਹੀ ਵਿੱਚ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਹੀ ਹੈ, ਕਿਉਂਕਿ ਟੀ-20 ਵਿਸ਼ਵ ਕੱਪ ਅਤੇ ਟੈਸਟ ਕ੍ਰਿਕਟ ਵਿੱਚ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਨਹੀਂ ਰਹੇ ਹਨ। ਮੈਨੇਜਮੈਂਟ, ਲੀਡਰਸ਼ਿਪ ‘ਚ ਕਈ ਬਦਲਾਅ ਹੋਏ ਹਨ ਅਤੇ ਪਹਿਲੇ ਟੈਸਟ ‘ਚ ਇੰਗਲੈਂਡ ਖ਼ਿਲਾਫ਼ ਮਿਲੀ ਹਾਰ ਤੋਂ ਬਾਅਦ ਬਾਬਰ ਆਜ਼ਮ ਅਤੇ ਸ਼ਾਹੀਨ ਅਫਰੀਦੀ ਦੇ ਨਾਲ ਨਸੀਮ ਸ਼ਾਹ ਅਤੇ ਸਰਫਰਾਜ਼ ਅਹਿਮਦ ਨੂੰ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ।

ਨਵੀਂ ਚੋਣ ਕਮੇਟੀ ਨੇ ਆਪਣੇ ਸਟਾਰ ਖਿਡਾਰੀਆਂ ਨੂੰ ਬਾਹਰ ਕਰਨ ਦਾ ਦਲੇਰਾਨਾ ਫ਼ੈਸਲਾ ਲਿਆ ਅਤੇ ਇਸਦਾ ਸਕਾਰਾਤਮਕ ਨਤੀਜਾ ਨਿਕਲਿਆ, ਪਾਕਿਸਤਾਨ ਨੇ ਦੂਜਾ ਟੈਸਟ ਜਿੱਤ ਲਿਆ। ਉਹ ਹੁਣ ਪਾਕਿਸਤਾਨ ਕ੍ਰਿਕਟ ‘ਚ ਟੇਲੈਂਟ ਪੂਲ ਨੂੰ ਵਧਾਉਣ ਦੇ ਚਾਹਵਾਨ ਹਨ ਅਤੇ ਜ਼ਿੰਬਾਬਵੇ ਸੀਰੀਜ਼ ਕੁਝ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਘਰੇਲੂ ਖਿਡਾਰੀਆਂ ਨੂੰ ਅਜ਼ਮਾਉਣ ਦਾ ਵਧੀਆ ਮੌਕਾ ਪ੍ਰਦਾਨ ਕਰਦੀ ਹੈ।

Exit mobile version