ਜਲੰਧਰ : ਬੀਤੇ ਦਿਨ ਕਰਵਾਚੌਥ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਸੁਹਾਗਣਾਂ ਵੱਲੋਂ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ਗਿਆ ਅਤੇ ਸ਼ਾਮ ਨੂੰ ਚੰਨ ਵੇਖਣ ਮਗਰੋਂ ਇਹ ਵਰਤ ਖੋਲ੍ਹਿਆ।
ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀਆਂ ਕਈ ਅਦਕਾਰਾਂ ਅਤੇ ਗਾਇਕਾਂ ਨੇ ਵੀ ਵਰਤ ਰੱਖਿਆ, ਜਿਸ ‘ਚ ਅਦਾਕਾਰਾ ਨਿਸ਼ਾ ਬਾਨੋ (Actress Nisha Bano) ਵੀ ਸ਼ਾਮਲ ਹੈ। ਹਾਲ ਹੀ ‘ਚ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਰਵੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਮੌਕੇ ਨਿਸ਼ਾ ਬਾਨੋ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਮੱਥੇ ‘ਤੇ ਬਿੰਦੀ ਲਾ ਕੇ ਅਤੇ ਹਲਕੇ ਮੈਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਜਿਸ ‘ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੇ ਕਰਵੇ ਵਾਲੀ ਥਾਲੀ ਹੱਥ ‘ਚ ਫੜ੍ਹੀ ਹੋਈ ਨਜ਼ਰ ਆ ਰਹੀ ਹੈ।