Homeਪੰਜਾਬਕੈਨੇਡਾ 'ਚ 12 ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਸ਼ੱਕੀ ਹਾਲਤਾਂ 'ਚ...

ਕੈਨੇਡਾ ‘ਚ 12 ਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਦੀ ਸ਼ੱਕੀ ਹਾਲਤਾਂ ‘ਚ ਹੋਈ ਮੌਤ

ਜਲੰਧਰ : ਉੱਜਵਲ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਏ ਪੰਜਾਬ ਦੇ ਇਕ ਪਰਿਵਾਰ ‘ਤੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਵਾਲਮਾਰਟ ‘ਚ ਉਨ੍ਹਾਂ ਦੀ ਛੋਟੀ ਬੇਟੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਗੁਰੂ ਨਾਨਕ ਨਗਰ, ਸਰਾਂਉਸੀਆਂ, ਜਲੰਧਰ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਵਾਲਮਾਰਟ ਦੇ ਓਵਨ ‘ਚ ਸੜਨ ਕਾਰਨ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਮ੍ਰਿਤਕ ਗੁਰਸਿਮਰਨ ਕੌਰ ਦੇ ਚਾਚਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਗੁਰਸਿਮਰਨ ਕੌਰ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ਵਿੱਚ ਕੰਮ ਕਰਦੀ ਸੀ। ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ ‘ਤੇ ਗਈ ਹੋਈ ਸੀ। ਉਸਦੀ ਮਾਂ ਕੰਮ ਤੋਂ ਵਾਪਿਸ ਆਈ ਅਤੇ ਥੋੜ੍ਹੀ ਦੇਰ ਬਾਅਦ ਉਸਨੂੰ ਖਬਰ ਮਿਲੀ ਕਿ ਉਸਦੀ ਧੀ ਦੀ ਮੌਤ ਹੋ ਗਈ ਹੈ।

ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸਿਮਰਨ ਦੀ ਬੇਕਰੀ ਦੇ ਓਵਨ ‘ਚ ਸੜਨ ਕਾਰਨ ਮੌਤ ਹੋ ਗਈ ਪਰ ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਓਵਨ ਨਹੀਂ ਚਲਾਇਆ ਜਾਂਦਾ। ਹੈਲੀਫੈਕਸ ਖੇਤਰੀ ਪੁਲਿਸ ਇਸ ਸਮੇਂ ਘਟਨਾ ਸਥਾਨ ਦੀ ਜਾਂਚ ਕਰ ਰਹੀ ਹੈ ਅਤੇ ਇਸ ਲਈ ਸਟੋਰ ਐਤਵਾਰ ਨੂੰ ਬੰਦ ਸੀ। ਪੁਲਿਸ ਵੱਲੋਂ ਪਰਿਵਾਰ ਨੂੰ ਵੀ ਸਟੋਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।  ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਹੋਰ ਜਾਣਕਾਰੀ ਸਾਂਝੀ ਕਰਨ ਵਿੱਚ ਅਸਮਰੱਥ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments