ਕੇਦਾਰਨਾਥ : ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ (Mukesh Ambani) ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਬਦਰੀਨਾਥ ਅਤੇ ਕੇਦਾਰਨਾਥ ਧਾਮ ਦਾ ਦੌਰਾ ਕੀਤਾ ਅਤੇ ਇੱਥੇ 5 ਕਰੋੜ ਰੁਪਏ ਦਾਨ ਕੀਤੇ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਮੁਤਾਬਕ ਮੁਕੇਸ਼ ਅੰਬਾਨੀ ਪਹਿਲਾਂ ਬਦਰੀਨਾਥ ਗਏ ਅਤੇ ਫਿਰ ਕੇਦਾਰਨਾਥ ‘ਚ ਭਗਵਾਨ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਸਵੇਰੇ 9 ਵਜੇ ਬਦਰੀਨਾਥ ਵਿਖੇ ਪੂਜਾ ਅਰਚਨਾ ਕੀਤੀ ਅਤੇ ਉਥੇ ਦੇਵੀ ਲਕਸ਼ਮੀ ਦੇ ਦਰਸ਼ਨ ਵੀ ਕੀਤੇ।
ਮੰਦਰ ਕਮੇਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਭਗਵਾਨ ਬਦਰੀ ਵਿਸ਼ਾਲ ਦਾ ਪ੍ਰਸ਼ਾਦ ਦਿੱਤਾ। ਹਰ ਸਾਲ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਨਾਲ ਇਨ੍ਹਾਂ ਧਾਮਾਂ ਦੇ ਦਰਸ਼ਨ ਕਰਦੇ ਹਨ ਅਤੇ ਇਸ ਵਾਰ ਵੀ ਉਨ੍ਹਾਂ ਨੇ ਮੰਦਰ ਕਮੇਟੀ ਨੂੰ 5 ਕਰੋੜ 2 ਲੱਖ ਰੁਪਏ ਦਾ ਚੈੱਕ ਦਾਨ ਕੀਤਾ ਹੈ।
ਕਮੇਟੀ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਰ ਸਾਲ ਬਦਰੀਨਾਥ ਧਾਮ ਅਤੇ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸ ਵਾਰ ਵੀ ਉਨ੍ਹਾਂ ਦੋਵਾਂ ਧਾਮਾਂ ਦਾ ਦੌਰਾ ਕੀਤਾ ਅਤੇ ਮੰਦਰ ਕਮੇਟੀ ਨੂੰ 5 ਕਰੋੜ 2 ਲੱਖ ਰੁਪਏ ਦੀ ਰਾਸ਼ੀ ਚੈੱਕ ਦੇ ਰੂਪ ਵਿੱਚ ਦਾਨ ਕੀਤੀ।