HomeSportIND vs NZ 1st Test Day 3 Stumps : ਨਿਊਜ਼ੀਲੈਂਡ ਨੇ 256/7...

IND vs NZ 1st Test Day 3 Stumps : ਨਿਊਜ਼ੀਲੈਂਡ ਨੇ 256/7 ਦੇ ਸਕੋਰ ਨਾਲ ਭਾਰਤ ‘ਤੇ ਆਪਣੀ ਪਕੜ ਕੀਤੀ ਮਜ਼ਬੂਤ

ਸਪੋਰਟਸ ਡੈਸਕ : ਨਿਊਜ਼ੀਲੈਂਡ ਨੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium in Bengaluru) ‘ਚ ਤੀਜੇ ਦਿਨ 256/7 ਦੇ ਸਕੋਰ ਨਾਲ ਭਾਰਤ ‘ਤੇ ਆਪਣੀ ਪਕੜ ਮਜ਼ਬੂਤ ​​ਕਰ ਲਈ ਹੈ। ਨਿਊਜ਼ੀਲੈਂਡ ਕੋਲ ਅਜੇ ਵੀ 210 ਦੌੜਾਂ ਦੀ ਲੀਡ ਹੈ ਅਤੇ ਉਸ ਦੀਆਂ 3 ਵਿਕਟਾਂ ਬਾਕੀ ਹਨ।

ਇਸ ਤੋਂ ਪਹਿਲਾਂ ਮੀਂਹ ਪ੍ਰਭਾਵਿਤ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੇ ਮੈਟ ਹੈਨਰੀ (5) ਅਤੇ ਵਿਲੀਅਮ ਓਰੂਰਕੇ (4) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ 46 ਦੌੜਾਂ ‘ਤੇ ਢੇਰ ਹੋ ਗਿਆ ਸੀ। ਭਾਰਤ ਵੱਲੋਂ 5 ਖਿਡਾਰੀ ਜ਼ੀਰੋ ‘ਤੇ ਆਊਟ ਹੋਏ, ਜਿਨ੍ਹਾਂ ‘ਚ ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐੱਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਵੱਡੇ ਖਿਡਾਰੀ ਸ਼ਾਮਲ ਹਨ। ਜਦਕਿ ਰੋਹਿਤ ਸ਼ਰਮਾ ਨੇ ਸਿਰਫ 2 ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ ਨੇ 13 ਦੌੜਾਂ ਦੀ ਪਾਰੀ ਖੇਡੀ ਜਦਕਿ ਰਿਸ਼ਭ ਪੰਤ ਨੇ ਸਭ ਤੋਂ ਵੱਧ 20 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਨੇ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 180 ਦੌੜਾਂ ਬਣਾ ਲਈਆਂ ਸਨ। ਇਸ ਨਾਲ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ ਭਾਰਤ ‘ਤੇ 134 ਦੌੜਾਂ ਦੀ ਲੀਡ ਲੈ ਲਈ ਹੈ। ਇਸ ਦੌਰਾਨ ਡੇਵੋਨ ਕੋਨਵੇ (91) ਸੈਂਕੜਾ ਬਣਾਉਣ ਤੋਂ ਖੁੰਝ ਗਏ।

ਭਾਰਤ ਨੇ ਪਹਿਲੇ ਟੈਸਟ ਦੇ ਦੂਜੇ ਦਿਨ ਬੀਤੇ ਦਿਨ ਨਿਊਜ਼ੀਲੈਂਡ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਪਿੱਚ ਸ਼ੁਰੂਆਤ ‘ਚ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ ਪਰ ਵਿਕਟ ਦੇ ਸੁਭਾਅ ਨੂੰ ਦੇਖਦੇ ਹੋਏ ਉਨ੍ਹਾਂ ਦੀ ਟੀਮ ਸਕੋਰ ਬੋਰਡ ‘ਤੇ ਵੱਧ ਤੋਂ ਵੱਧ ਦੌੜਾਂ ਬਣਾਉਣਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।

ਨਿਊਜ਼ੀਲੈਂਡ ਦੇ ਕਪਤਾਨ ਟੌਮ ਲੈਥਮ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਟੀਮ ਨੂੰ ਤਿਆਰੀ ਦਾ ਪੂਰਾ ਮੌਕਾ ਨਹੀਂ ਮਿਲਿਆ, ਪਰ ਕਿਉਂਕਿ ਵਿਕਟ ਕਾਫੀ ਸਮੇਂ ਤੱਕ ਢੱਕੀ ਹੋਈ ਸੀ ਅਤੇ ਮੀਂਹ ਪੈ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਸਤ੍ਹਾ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਦੀ ਮਦਦ ਕਰੇਗੀ। ਇਸ ਤੋਂ ਪਹਿਲਾਂ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ ਸੀ ਅਤੇ ਟਾਸ ਵੀ ਨਹੀਂ ਹੋ ਸਕਿਆ ਸੀ।

ਹੈੱਡ ਟੂ ਹੈੱਡ

ਕੁੱਲ ਮੈਚ – 62
ਭਾਰਤ – 22 ਜਿੱਤਾਂ
ਨਿਊਜ਼ੀਲੈਂਡ – 13 ਜਿੱਤਾਂ
ਡਰਾਅ – 27

ਪਿੱਚ ਰਿਪੋਰਟ 

ਚਿੰਨਾਸਵਾਮੀ ਦਾ ਵਿਕਟ ਬੱਲੇਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਹਾਲਾਂਕਿ ਹਾਲ ਹੀ ‘ਚ ਪਏ ਮੀਂਹ ਨਾਲ ਤੇਜ਼ ਗੇਂਦਬਾਜ਼ਾਂ ਨੂੰ ਖੇਡ ‘ਚ ਮਦਦ ਮਿਲਣ ਦੀ ਸੰਭਾਵਨਾ ਹੈ।

ਮੌਸਮ

ਮੌਸਮ ਵਿਭਾਗ ਨੇ ਦਿਨ ਭਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਸੰਭਾਵਿਤ ਪਲੇਇੰਗ 11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸਰਫਰਾਜ਼ ਖਾਨ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਨਿਊਜ਼ੀਲੈਂਡ: ਡੇਵੋਨ ਕੌਨਵੇ, ਟੌਮ ਲੈਥਮ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿ ਲਿਪਸ, ਮੈਟ ਹੈਨਰੀ, ਟਿਮ ਸਾਊਥੀ, ਏਜਾਜ਼ ਪਟੇਲ ਅਤੇ ਵਿਲੀਅਮ ਓਰੂਰਕੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments