ਲੁਧਿਆਣਾ : ਬਹਾਦਰਕੇ ਰੋਡ ਸਬਜੀ ਮੰਡੀ (The Bahadurke Road Vegetable Market) ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲ ਕੀਤੀ ਜਾ ਰਹੀ ਨਾਜਾਇਜ਼ ਵਸੂਲੀ (The Illegal Recovery) ਖ਼ਿਲਾਫ਼ ਸੈਂਕੜੇ ਲੋਕਾਂ ਨੇ ਸਬਜੀ ਮੰਡੀ ਦੇ ਗੇਟ ‘ਤੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ । ਇਸ ਦੇ ਨਾਲ ਹੀ ਮੰਡੀ ‘ਚ ਸਬਜ਼ੀ ਵੇਚਣ ਵਾਲੇ ਅਨਿਲ ਸ਼ਰਮਾ ਨੇ ਦੱਸਿਆ ਕਿ ਮੰਡੀ ‘ਚ ਲੋਕਾਂ ਤੋਂ ਨਾਜਾਇਜ਼ ਤੌਰ ‘ਤੇ ਵਸੂਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 100 ਰੁਪਏ ਦੀ ਬਜਾਏ 300 ਰੁਪਏ ਵਸੂਲੇ ਜਾ ਰਹੇ ਹਨ। ਜੇਕਰ ਕੋਈ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਠੇਕੇਦਾਰਾਂ ਦੇ ਗੁੰਡੇ ਉਨ੍ਹਾਂ ਦੀ ਕੁੱਟਮਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਉਕਤ ਠੇਕੇਦਾਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਹ ਅੱਜ ਮੰਡੀ ਵਿੱਚ ਧਰਨਾ ਦੇਣ ਲਈ ਮਜਬੂਰ ਹਨ। ਲੋਕਾਂ ਨੇ ਦੱਸਿਆ ਕਿ ਸਬਜ਼ੀ ਮੰਡੀ ਦੀ ਸਫ਼ਾਈ ਦਾ ਠੇਕਾ ਮੰਡੀ ਬੋਰਡ ਵੱਲੋਂ ਦਿੱਤਾ ਗਿਆ ਹੈ ਪਰ ਫਿਰ ਵੀ ਠੇਕੇਦਾਰ ਹਰ ਗਲੀ ਦੇ ਠੇਕੇ ਤੋਂ 20 ਰੁਪਏ ਪ੍ਰਤੀ ਦਿਨ ਵਸੂਲੇ ਜਾ ਰਿਹਾ ਹੈ।