HomeਪੰਜਾਬBSF ਨੇ ਤਲਾਸ਼ੀ ਮੁਹਿੰਮ ਦੌਰਾਨ ਸਰਹੱਦ ਨੇੜੇ ਦੋ ਸ਼ੱਕੀ ਨੌਜ਼ਵਾਨਾਂ ਨੂੰ ਕੀਤਾ...

BSF ਨੇ ਤਲਾਸ਼ੀ ਮੁਹਿੰਮ ਦੌਰਾਨ ਸਰਹੱਦ ਨੇੜੇ ਦੋ ਸ਼ੱਕੀ ਨੌਜ਼ਵਾਨਾਂ ਨੂੰ ਕੀਤਾ ਕਾਬੂ

ਪਠਾਨਕੋਟ : ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਦੌਰਾਨ 113 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਨੇੜੇ ਦੋ ਸ਼ੱਕੀ ਨੌਜ਼ਵਾਨਾਂ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਨੌਜ਼ਵਾਨ ਕੋਲੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ।

ਜਾਣਕਾਰੀ ਅਨੁਸਾਰ 113 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਚਿਆ ਤੋਂ ਬੀ.ਐਸ.ਐਫ. ਦੇ ਜਵਾਨਾਂ ਨੇ ਘੋਨੇਵਾਲਾ ਨੇੜੇ ਰਾਵੀ ਨਦੀ ਦੇ ਕੰਢੇ ਘੁੰਮ ਰਹੇ ਦੋ ਸ਼ੱਕੀ ਨੌਜਵਾਨਾਂ ਨੂੰ ਫੜ ਲਿਆ। ਇਨ੍ਹਾਂ ਦੀ ਪਛਾਣ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਸਰਜੇਚੱਕ ਦੇ ਨੌਜ਼ਵਾਨਾਂ ਵਜੋਂ ਹੋਈ ਹੈ। ਨੌਜ਼ਵਾਨਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਹੈਰੋਇਨ ਦੇ ਪੈਕੇਟ ਲੈਣ ਆਏ ਸਨ। ਬੀ.ਐਸ.ਐਫ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ। ਫੜੇ ਗਏ ਨੌਜ਼ਵਾਨਾਂ ਨੇ ਰਾਵੀ ਦਰਿਆ ਵਿੱਚ ਇੱਕ ਮੋਬਾਈਲ ਫੋਨ ਸੁੱਟਿਆ ਸੀ, ਜਿਸ ਨੂੰ ਬੀ.ਐਸ.ਐਫ. ਸਿਪਾਹੀ ਤਲਾਸ਼ ਕਰ ਰਹੇ ਹਨ

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments