ਹਰਿਆਣਾ : ਹਰਿਆਣਾ ਵਿਚ ਭਾਜਪਾ ਦੀ ਸਰਕਾਰ (The BJP Government) ਬਣਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਅੱਜ ਪੰਚਕੂਲਾ ਦੇ ਸੈਕਟਰ-5 ਦੁਸਹਿਰਾ ਗਰਾਊਂਡ ਵਿੱਚ ਨਾਇਬ ਸਿੰਘ ਸੈਣੀ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪਾਰਟੀ ਦੇ ਕਈ ਵਰਕਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਨਾਇਬ ਸਿੰਘ ਸੈਣੀ ਦੇ ਨਾਲ ਹਰਿਆਣਾ ਮੰਤਰੀ ਮੰਡਲ ਦੇ ਮੈਂਬਰ ਵੀ ਸਹੁੰ ਚੁੱਕਣਗੇ। ਸੂਤਰਾਂ ਦੀ ਮੰਨੀਏ ਤਾਂ ਨਾਇਬ ਸਿੰਘ ਸੈਣੀ ਸਮੇਤ ਸੂਬੇ ਦੇ 14 ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਜਾਣੋ ਕਿਹੜੇ ਵਿਧਾਇਕ ਲੈ ਸਕਦੇ ਹਨ ਮੰਤਰੀ ਵਜੋਂ ਸਹੁੰ?
ਹਰਿਆਣਾ ਦੀ ਨਵੀਂ ਭਾਜਪਾ ਸਰਕਾਰ ਵਿਚ ਅਨਿਲ ਵਿੱਜ, ਕਸ਼ਣ ਲਾਲ ਪੰਵਾਰ, ਰਾਓ ਨਰਵੀਰ, ਮਹੀਪਾਲ ਢਾਂਡਾ, ਵਿਪੁਲ ਗੋਇਲ, ਅਰਵਿੰਦ ਸ਼ਰਮਾ, ਸ਼ਿਆਮ ਸਿੰਘ, ਰਣਬੀਰ ਗੰਗਵਾਸ, ਕ੍ਰਿਸ਼ਨਾ ਬੇਦੀ, ਸ਼ਰੂਤੀ ਚੌਧਰੀ, ਆਰਤੀ ਰਾਓ, ਰਾਜੇਸ਼ ਨਾਗਰ, ਗੌਰਵ ਗੌਤਮ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ।ਹੁਣ ਦੇਖਣਾ ਇਹ ਹੈ ਕਿ ਭਾਜਪਾ ਆਖਰੀ ਸਮੇਂ ‘ਚ ਕੋਈ ਹੈਰਾਨੀਜਨਕ ਨਾਂ ਸ਼ਾਮਲ ਕਰਦੀ ਹੈ ਜਾਂ ਫਿਰ ਚਰਚਾ ‘ਚ ਰਹਿਣ ਵਾਲੇ ਨਾਂਵਾਂ ਨੂੰ ਹੀ ਸਹੁੰ ਚੁੱਕਣ ਦਾ ਮੌਕਾ ਮਿਲਦਾ ਹੈ।