Home ਮਨੋਰੰਜਨ ਹਾਲੀਵੁੱਡ ਦੇ ਮਸ਼ਹੂਰ ਪੌਪ ਬੈਂਡ ਵਨ ਡਾਇਰੈਕਸ਼ਨ ਲਿਆਮ ਪਾਯਨੇ ਦਾ 31 ਸਾਲ...

ਹਾਲੀਵੁੱਡ ਦੇ ਮਸ਼ਹੂਰ ਪੌਪ ਬੈਂਡ ਵਨ ਡਾਇਰੈਕਸ਼ਨ ਲਿਆਮ ਪਾਯਨੇ ਦਾ 31 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

0

ਮੁੰਬਈ : ਹਾਲੀਵੁੱਡ ਦੇ ਮਸ਼ਹੂਰ ਪੌਪ ਬੈਂਡ ਵਨ ਡਾਇਰੈਕਸ਼ਨ ਦੇ ਸਾਬਕਾ ਮੈਂਬਰ ਲਿਆਮ ਪਾਯਨੇ (Liam Payne) ਨਹੀਂ ਰਹੇ। ਸਿਰਫ਼ 31 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਬਿਊਨਸ ਆਇਰਸ ਦੇ ਇਕ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਲਿਆਮ ਪਾਯਨੇ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ।

ਪੁਲਿਸ ਮੁਤਾਬਕ ਲਿਆਮ ਪਾਯਨੇ ਨਾਲ ਇਹ ਘਟਨਾ ਪਲੇਰਮੋ ‘ਚ ਕੋਸਟਾ ਰੀਕਾ ਸਟਰੀਟ ‘ਤੇ ਇਕ ਹੋਟਲ ‘ਚ ਵਾਪਰੀ ਹੈ। ਜਾਣਕਾਰੀ ਮੁਤਾਬਕ ਲਿਆਮ ਪਾਯਨੇ ਆਪਣੀ ਮੌਤ ਤੋਂ ਪਹਿਲਾਂ ਨਸ਼ਿਆਂ ਦੇ ਪ੍ਰਭਾਵ ਹੇਠ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਜਿਵੇਂ ਹੀ ਪੁਲਿਸ ਹੋਲਟ ਪਹੁੰਚੀ ਤਾਂ ਕਿਸੇ ਦੇ ਡਿੱਗਣ ਦੀ ਜ਼ੋਰਦਾਰ ਆਵਾਜ਼ ਆਈ।

ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਬਾਲਕੋਨੀ ਵਿੱਚ ਡਿੱਗਿਆ ਪਾਇਆ ਅਤੇ ਉਸ ਵਿਅਕਤੀ ਦੀ ਪਛਾਣ ਲਿਆਮ ਪਾਯਨੇ ਵਜੋਂ ਹੋਈ। ਡਾਕਟਰ ਨੇ ਲਿਆਮ ਪਾਯਨੇ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਆਮ ਪਾਯਨੇ ਨੇ ਆਪਣੀ ਪ੍ਰੇਮਿਕਾ ਨਾਲ ਸਮਾਂ ਬਿਤਾਇਆ ਸੀ। ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਹਾਲੀਵੁੱਡ ਸਿਤਾਰੇ ਅਤੇ ਪ੍ਰਸ਼ੰਸਕ ਲਗਾਤਾਰ ਲਿਆਮ ਪਾਯਨੇ ਨੂੰ ਸ਼ਰਧਾਂਜਲੀ ਦੇ ਰਹੇ ਹਨ।

Exit mobile version