Home ਪੰਜਾਬ ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, 7 ਲੋਕ ਝੁਲਸੇ

ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, 7 ਲੋਕ ਝੁਲਸੇ

0

ਪੰਜਾਬ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ 7 ਲੋਕ ਝੁਲਸ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਭਗਦੜ ਮੱਚ ਗਈ। ਜਾਣਕਾਰੀ ਮੁਤਾਬਕ ਗੈਸ ਮਾਫੀਆ ਦਾ ਗੜ੍ਹ ਬਣੇ ਗਿਆਸਪੁਰਾ ਇਲਾਕੇ ‘ਚ ਘਰੇਲੂ ਗੈਸ ਨੂੰ ਚਾਲੂ ਕਰਨ ਦੌਰਾਨ ਲੱਗੀ ਭਿਆਨਕ ਅੱਗ ‘ਚ ਇਕ ਮਾਸੂਮ ਬੱਚੀ ਸਮੇਤ ਕੁੱਲ 7 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਸ ਦੌਰਾਨ ਲੱਗੀ ਭਿਆਨਕ ਅੱਗ ਨੇ ਮੌਕੇ ‘ਤੇ ਮੌਜੂਦ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਨ੍ਹਾਂ ‘ਚ ਇਕ 7 ਸਾਲਾ ਬੱਚੀ ਸ਼ਿਵਾਨੀ ਸਮੇਤ ਔਰਤਾਂ ਅਤੇ ਹੋਰ ਲੋਕ ਵੀ ਸ਼ਾਮਲ ਸਨ, ਜਿਸ ‘ਚ ਇਕ ਔਰਤ 80 ਫੀਸਦੀ ਝੁਲਸ ਗਈ, ਜਦਕਿ ਹਾਲਤ ਲੜਕੀ ਸ਼ਿਵਾਨੀ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਗੰਭੀਰ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।

Exit mobile version