ਅੰਬਾਲਾ: ਹਰ ਸਬਜ਼ੀ ਵਿੱਚ ਸੁਆਦ ਅਤੇ ਜਾਨ ਪਾਉਣ ਵਾਲਾ ਟਮਾਟਰ (Tomato) ਅੱਜ ਕੱਲ੍ਹ ਅਪਣੇ ਤੇਵਰ ਦਿਖਾ ਰਿਹਾ ਹੈ।ਟਮਾਟਰ ਦੇ ਇਸ ਤਿੱਖੇ ਤੇਵਰ ਨੇ ਲੋਕਾਂ ਦੀ ਥਾਲੀ ਦਾ ਸੁਆਦ ਹੀ ਖਰਾਬ ਕਰ ਦਿੱਤਾ ਹੈ। ਲੋਕ ਟਮਾਟਰ ਖਰੀਦਣ ਤੋਂ ਪਹਿਲਾਂ ਦਸ ਵਾਰ ਸੋਚਦੇ ਹਨ ਕਿ ਕੀ ਇਹ ਉਹੀ ਟਮਾਟਰ ਹੈ ਜੋ 30 ਰੁਪਏ ਕਿਲੋ ਵਿਕ ਰਿਹਾ ਸੀ। ਬਜ਼ਾਰ ਵਿੱਚ ਟਮਾਟਰ ਦੇ ਨਾਲ-ਨਾਲ ਮਿਰਚਾਂ ਵੀ ਤਿੱਖੀਆਂ ਹੋ ਗਈਆਂ ਹਨ, ਉਨ੍ਹਾਂ ਨੇ ਵੀ ਆਪਣਾ ਤਿੱਖਾਪਨ ਵਧਾ ਦਿੱਤਾ ਹੈ।
ਗਰੀਬ ਵਿਅਕਤੀ ਲਈ ਟਮਾਟਰ ਖਰੀਦਣਾ ਹੋ ਗਿਆ ਹੈ ਔਖਾ
ਟਮਾਟਰ ਖਰੀਦਣ ਆਏ ਗ੍ਰਾਹਕ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਮਹਿੰਗਾਈ ਨੇ ਉਨ੍ਹਾਂ ਦੇ ਘਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਟਮਾਟਰ ਇੰਨਾ ਮਹਿੰਗਾ ਹੋ ਗਿਆ ਹੈ ਕਿ ਗਰੀਬ ਵਿਅਕਤੀ ਲਈ ਟਮਾਟਰ ਖਰੀਦਣਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿੱਚ ਆਮ ਆਦਮੀ ਕੀ ਕਮਾਏਗਾ ਅਤੇ ਕੀ ਖਾਏਗਾ?
ਟਮਾਟਰ 100 ਕਿਲੋ ਅਤੇ ਮਿਰਚ ਵਿਕ ਰਹੀ ਹੈ 120 ਕਿਲੋ
ਸਬਜ਼ੀ ਵਿਕਰੇਤਾ ਮਨੀਸ਼ ਨੇ ਦੱਸਿਆ ਕਿ ਟਮਾਟਰ ਪਿੱਛੇ ਤੋਂ ਮਹਿੰਗੇ ਹੋ ਰਹੇ ਹਨ, ਜਿਸ ਕਾਰਨ ਟਮਾਟਰ 80 ਤੋਂ 100 ਰੁਪਏ ਕਿਲੋ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਰਚ ਵੀ 120 ਰੁਪਏ ਕਿਲੋ ਵਿਕ ਰਹੀ ਹੈ, ਕਿਉਂਕਿ ਇਹ ਦੋਵੇਂ ਸਬਜ਼ੀਆਂ ਬਾਹਰਲੇ ਸੂਬਿਆਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਸਾਨੂੰ ਇਹ ਵੀ ਮਹਿੰਗੇ ਭਾਅ ‘ਤੇ ਮਿਲ ਰਹੀਆਂ ਹਨ।