ਲੁਧਿਆਣਾ : ਪੰਜਾਬ ਦੇ ਸਕੂਲਾਂ ‘ਚ 18 ਅਕਤੂਬਰ ਨੂੰ ਹੋਣ ਵਾਲੇ ਪੀ.ਟੀ.ਐੱਮ. (PTM) ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੀ.ਟੀ.ਐੱਮ. (PTM) ਹੁਣ 18 ਅਕਤੂਬਰ ਦੀ ਬਜਾਏ ਮੰਗਲਵਾਰ 22 ਅਕਤੂਬਰ ਨੂੰ ਹੋਵੇਗੀ। ਇਸ ਸਬੰਧੀ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹਨ। ਇਸ ਕਾਰਨ ਜ਼ਿਆਦਾਤਰ ਅਧਿਆਪਕ ਡਿਊਟੀ ’ਤੇ ਹਨ। ਇਸ ਕਾਰਨ 11 ਅਕਤੂਬਰ ਨੂੰ ਰਿਹਰਸਲ, 12 ਤੇ 13 ਨੂੰ ਛੁੱਟੀ ਅਤੇ 15 ਨੂੰ ਪੰਚਾਇਤੀ ਚੋਣਾਂ ਹਨ। ਇਸ ਤੋਂ ਬਾਅਦ 16 ਤਰੀਕ ਨੂੰ ਆਰਾਮ ਦਿੱਤਾ ਗਿਆ ਹੈ ਅਤੇ ਫਿਰ 17 ਅਕਤੂਬਰ ਨੂੰ ਛੁੱਟੀ ਹੈ। ਇਸੇ ਦੌਰਾਨ 18 ਅਕਤੂਬਰ ਨੂੰ ਹੋਣ ਵਾਲੀ PTM ਨੂੰ ਲੈ ਕੇ ਅਧਿਆਪਕ ਪ੍ਰੇਸ਼ਾਨ ਸਨ। ਇਸ ਕਰਕੇ ਹੁਣ 22 ਅਕਤੂਬਰ ਮੰਗਲਵਾਰ ਨੂੰ PTM ਹੋਵੇਗੀ।