Home ਸੰਸਾਰ ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਦੇ 22 ਪਿੰਡਾਂ ਦੇ ਨਿਵਾਸੀਆਂ ਨੂੰ ਤੁਰੰਤ...

ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਦੇ 22 ਪਿੰਡਾਂ ਦੇ ਨਿਵਾਸੀਆਂ ਨੂੰ ਤੁਰੰਤ ਖੇਤਰ ਛੱਡਣ ਦੇ ਦਿੱਤੇ ਆਦੇਸ਼ 

0

ਲੇਬਨਾਨ : ਇਜ਼ਰਾਈਲ ਦੇ ਤਾਜ਼ਾ ਹਮਲਿਆਂ ਨੇ ਲੇਬਨਾਨ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਦੋਵਾਂ ਮੋਰਚਿਆਂ ‘ਤੇ ਗੰਭੀਰ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ। ਇਜ਼ਰਾਈਲੀ ਫੌਜ ਨੇ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਦੱਖਣੀ ਲੇਬਨਾਨ ਦੇ 22 ਹੋਰ ਪਿੰਡਾਂ ਦੇ ਨਿਵਾਸੀਆਂ ਨੂੰ ਤੁਰੰਤ ਖੇਤਰ ਛੱਡਣ ਅਤੇ ਵਾਪਸ ਨਾ ਜਾਣ ਦਾ ਆਦੇਸ਼ ਦਿੱਤਾ ਹੈ। ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚਾਈ ਅਦਰਾਈ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਿੰਡ ਹੁਣ ਇਜ਼ਰਾਈਲੀ ਹਮਲਿਆਂ ਦਾ ਮੁੱਖ ਨਿਸ਼ਾਨਾ ਬਣ ਗਏ ਹਨ, ਜਿੱਥੇ ਹਿਜ਼ਬੁੱਲਾ ਦੇ ਟਿਕਾਣੇ ਹਨ। ਫੌਜ ਦੇ ਮੁਤਾਬਕ, ‘ਤੁਹਾਡੇ ਪਿੰਡਾਂ ਦੇ ਆਲੇ-ਦੁਆਲੇ ਹਿਜ਼ਬੁੱਲਾ ਦੇ ਟਿਕਾਣੇ ਹਨ, ਜੋ ਇਜ਼ਰਾਇਲੀ ਕਾਰਵਾਈ ਦੇ ਅਧੀਨ ਹਨ। ਤੁਹਾਡੀ ਸੁਰੱਖਿਆ ਲਈ, ਕਿਰਪਾ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਕੋਸ਼ਿਸ਼ ਨਾ ਕਰੋ। ਕੋਈ ਵੀ ਜੋ ਦੱਖਣ ਵੱਲ ਜਾਂਦਾ ਹੈ, ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਵੇਗਾ।’

ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਦੱਖਣੀ ਲੇਬਨਾਨ ਵਿੱਚ ਸਿਹਤ ਕਰਮਚਾਰੀਆਂ ਨੂੰ ਐਂਬੂਲੈਂਸ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਬੁਲਾਰੇ ਅਦਰਾਈ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਲੜਾਕੇ ਇਨ੍ਹਾਂ ਐਂਬੂਲੈਂਸਾਂ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਹਥਿਆਰਬੰਦ ਲੋਕਾਂ ਨੂੰ ਲਿਜਾਣ ਵਾਲੇ ਕਿਸੇ ਵੀ ਵਾਹਨ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਚਾਹੇ ਉਹ ਕਿਸੇ ਵੀ ਕਿਸਮ ਦਾ ਹੋਵੇ। ਇਸ ਦੌਰਾਨ ਇਜ਼ਰਾਈਲ ਨੇ ਵੀ ਗਾਜ਼ਾ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਹਮਾਸ ਦੁਆਰਾ ਚਲਾਏ ਜਾ ਰਹੇ ਸਿਵਲ ਡਿਫੈਂਸ ਏਜੰਸੀ ਦੇ ਅਨੁਸਾਰ, ਉੱਤਰੀ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ ਹੈ। ਏਜੰਸੀ ਦੇ ਬੁਲਾਰੇ ਅਹਿਮਦ ਅਲ-ਖਲੋਤ ਦੇ ਅਨੁਸਾਰ, ਹਮਲੇ ਵੱਖ-ਵੱਖ ਅੱਠ ਸਕੂਲਾਂ ‘ਤੇ ਹੋਏ। ਜਿਸ ਵਿੱਚ ਸ਼ਰਨਾਰਥੀਆਂ ਲਈ ਕੈਂਪ ਬਣਾਏ ਗਏ ਸਨ।

Exit mobile version