Homeਦੇਸ਼ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਕੇਸ 'ਚ ਸ਼ਾਮਲ ਤੀਜੇ ਮੁਲਜ਼ਮ...

ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਕੇਸ ‘ਚ ਸ਼ਾਮਲ ਤੀਜੇ ਮੁਲਜ਼ਮ ਦੀ ਕੀਤੀ ਪਛਾਣ

ਉੱਤਰ ਪ੍ਰਦੇਸ਼: ਮੁੰਬਈ ਪੁਲਿਸ (Mumbai Police) ਨੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Former Minister Baba Siddiqui) ਦੇ ਕਤਲ ਕੇਸ ਵਿੱਚ ਸ਼ਾਮਲ ਤੀਜੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੀਜਾ ਸ਼ੂਟਰ ਸ਼ਿਵਕੁਮਾਰ (The Third Shooter Shivakumar) ਵੀ ਯੂ.ਪੀ ਦੇ ਬਹਿਰਾਇਚ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ।ਇਸ ਕਤਲ ਮਾਮਲੇ ‘ਚ ਹੁਣ ਤੱਕ ਹਰਿਆਣਾ ਦੇ ਕਰਨੈਲ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਧਰਮਰਾਜ ਕਸ਼ਯਪ ਨਾਮ ਦੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਤੀਜੇ ਮੁਲਜ਼ਮ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।

ਦੋਵੇਂ ਮੁਲਜ਼ਮ ਯੂ.ਪੀ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ 
ਦੱਸ ਦੇਈਏ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਬੀਤੀ ਰਾਤ ਮੁੰਬਈ ਦੇ ਬਾਂਦਰਾ ਈਸਟ ਇਲਾਕੇ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੁਸਹਿਰੇ ਵਾਲੇ ਦਿਨ ਹੋਏ ਇਸ ਸਨਸਨੀਖੇਜ਼ ਕਤਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਕਿਉਂ ਹੋਇਆ?  ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ। ਕਤਲ ਕੇਸ ਵਿੱਚ ਇੱਕ ਮੁਲਜ਼ਮ ਦਾ ਨਾਮ ਕਰਨੈਲ ਸਿੰਘ ਦੂਜੇ ਦਾ ਨਾਂ ਧਰਮਰਾਜ ਕਸ਼ਯਪ ਹੈ ਅਤੇ ਤੀਜੇ ਸ਼ੂਟਰ ਦਾ ਨਾਂ ਸ਼ਿਵਕੁਮਾਰ ਹੈ। ਧਰਮਰਾਜ ਕਸ਼ਯਪ ਤੇ ਸ਼ਿਵਕੁਮਾਰ ਦੋਵੇਂ ਮੁਲਜ਼ਮ ਬਹਿਰਾਇਚ ਦੇ ਗੰਡਾਰਾ ਪਿੰਡ ਦੇ ਰਹਿਣ ਵਾਲੇ ਹਨ। ਮੁੰਬਈ ਪੁਲਿਸ ਲਗਾਤਾਰ ਉੱਤਰ ਪ੍ਰਦੇਸ਼ ਪੁਲਿਸ ਦੇ ਸੰਪਰਕ ਵਿੱਚ ਹੈ।

ਸਲਮਾਨ ਖਾਨ ਨਾਲ ਦੋਸਤੀ ਬਣੀ ਦੁਸ਼ਮਣੀ ਦਾ ਕਾਰਨ ?
ਪਿਛਲੇ ਸਾਲ ਬਿਸ਼ਨੋਈ ਗੈਂਗ ਦੇ ਖਾਸ ਮੈਂਬਰ ਰੋਹਿਤ ਗੋਦਾਰਾ ਨੇ ਇਕ ਇੰਟਰਵਿਊ ‘ਚ ਸਾਫ ਕਿਹਾ ਸੀ ਕਿ ‘ਜੋ ਵੀ ਸਲਮਾਨ ਦਾ ਦੋਸਤ ਹੈ, ਉਹ ਸਾਡਾ ਦੁਸ਼ਮਣ ਹੈ।’ ਇਹ ਬਿਆਨ ਸਲਮਾਨ ਖਾਨ ਦੇ ਕਰੀਬੀਆਂ ਲਈ ਖੁੱਲ੍ਹੀ ਧਮਕੀ ਸੀ ਅਤੇ ਸਿੱਦੀਕੀ ਦੀ ਸਲਮਾਨ ਨਾਲ ਦੋਸਤੀ ਚੰਗੀ ਤਰ੍ਹਾਂ ਜਾਣੀ ਜਾਂਦੀ ਸੀ। ਰਮਜ਼ਾਨ ਦੇ ਦੌਰਾਨ ਆਯੋਜਿਤ ਬਾਬਾ ਸਿੱਦੀਕੀ ਦੀਆਂ ਇਫਤਾਰ ਪਾਰਟੀਆਂ ਵੱਡੇ ਬਾਲੀਵੁੱਡ ਸਿਤਾਰਿਆਂ ਲਈ ਇੱਕ ਇਕੱਠ ਵਾਲੀ ਜਗ੍ਹਾ ਹੁੰਦੀ ਸੀ, ਅਤੇ ਉਹ ਸਲਮਾਨ ਅਤੇ ਸ਼ਾਹਰੁਖ ਖਾਨ ਵਿਚਕਾਰ ਸੁਲ੍ਹਾ ਕਰਨ ਲਈ ਵੀ ਜਾਣਿਆ ਜਾਂਦੇ ਸਨ। ਆਪਣੀ ਇੱਕ ਮਸ਼ਹੂਰ ਇਫਤਾਰ ਪਾਰਟੀ ਵਿੱਚ, ਦੋਵਾਂ ਖਾਨਾਂ ਨੇ ਆਪਣੇ ਪੁਰਾਣੇ ਮਤਭੇਦਾਂ ਨੂੰ ਜੱਫੀ ਪਾ ਕੇ ਸੁਲਝਾ ਲਿਆ, ਜਿਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਲਾਰੇਂਸ ਬਿਸ਼ਨੋਈ ਗੈਂਗ ਲੰਬੇ ਸਮੇਂ ਤੋਂ ਸਲਮਾਨ ਖਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ। ਗੈਂਗ ਦੇ ਸ਼ੂਟਰ ਇਸ ਤੋਂ ਪਹਿਲਾਂ ਦੋ ਵਾਰ ਸਲਮਾਨ ਦੀ ਰੇਕੀ ਕਰ ਚੁੱਕੇ ਹਨ- ਪਹਿਲੀ ਵਾਰ ਫਿਲਮ ‘ਰੈਡੀ’ ਦੀ ਸ਼ੂਟਿੰਗ ਦੌਰਾਨ ਅਤੇ ਦੂਜੀ ਵਾਰ ਪਨਵੇਲ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਤੇ। ਇਸ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਸਲਮਾਨ ਦੇ ਗਲੈਕਸੀ ਅਪਾਰਟਮੈਂਟ ‘ਤੇ ਵੀ ਅੰਨ੍ਹੇਵਾਹ ਫਾਇਰਿੰਗ ਕੀਤੀ। ਪੁਲਿਸ ਸੂਤਰਾਂ ਅਨੁਸਾਰ ਇਸ ਗਿਰੋਹ ਨੂੰ ਅਮਰੀਕਾ ਬੈਠੇ ਲਾਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਚਲਾ ਰਿਹਾ ਹੈ। ਫਿਲਹਾਲ ਪੁਲਿਸ ਨੇ ਕਤਲ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments