Home ਪੰਜਾਬ ਕੁਲਹਾੜ ਪੀਜ਼ਾ ਕਪਲ ਮੁੜ ਮਿਲੀ ਨਿਹੰਗ ਸਿੰਘਾਂ ਤੋਂ ਧਮਕੀ

ਕੁਲਹਾੜ ਪੀਜ਼ਾ ਕਪਲ ਮੁੜ ਮਿਲੀ ਨਿਹੰਗ ਸਿੰਘਾਂ ਤੋਂ ਧਮਕੀ

0

ਜਲੰਧਰ : ਕੁਲਹਾੜ ਪੀਜ਼ਾ ਕਪਲ ਦੀਆਂ ਪਰੇਸ਼ਾਨੀਆਂ ਖਤਮ ਨਹੀਂ ਹੋ ਰਹੀਆਂ ਹਨ। ਨਿਹੰਗ ਸਿੰਘਾਂ ਦੇ ਵਿਰੋਧ ਤੋਂ ਬਾਅਦ ਕੁਲਹਾੜ ਪੀਜ਼ਾ ਜੋੜੇ ਨੇ ਜਾਰੀ ਕੀਤਾ ਬਿਆਨ। ਇਸ ਵਿੱਚ ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਰਖਾਸਤ ਦੇਣਗੇ ਕਿ ਕੀ ਉਹ ਦਸਤਾਰ ਸਜਾ ਸਕਦੇ ਹਨ ਜਾਂ ਨਹੀਂ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮਾਨ ਸਿੰਘ ਬਾਬਾ (ਨਿਹੰਗ ਸਿੰਘ) ਨੇ ਇੱਕ ਵਾਰ ਫਿਰ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕੁਲਹਾੜ ਪੀਜ਼ਾ ਜੋੜੇ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਸੋਮਵਾਰ ਯਾਨੀ ਕੱਲ੍ਹ ਦੁਬਾਰਾ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਆ ਜਾਵੇਗਾ। ਇੱਥੇ ਤੁਸੀਂ ਸਾਡੇ ਨਾਲ ਬੈਠ ਸਕਦੇ ਹੋ ਅਤੇ ਜੋ ਚਾਹੋ ਗੱਲ ਕਰ ਸਕਦੇ ਹੋ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵੱਡਾ ਨਾ ਕਰਨਾ ਉਨ੍ਹਾਂ ਦੇ ਹਿੱਤ ਵਿੱਚ ਹੈ।

ਮਾਨ ਸਿੰਘ ਨੇ ਕਿਹਾ ਕਿ ਉਹ ਛੋਟੇ ਭਰਾ ਵਾਂਗ ਸਹਿਜ ਅਰੋੜਾ ਨੂੰ ਸਮਝਾਉਣਗੇ ਕਿ ਜੋ ਸਾਡੀਆਂ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕਰੋ। ਉਨ੍ਹਾਂ ਕਿਹਾ ਕਿ ਸਾਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ ਅਤੇ ਨਾ ਹੀ ਕੋਈ ਸਾਨੂੰ ਖਰੀਦ ਸਕਦਾ ਹੈ। ਸਾਨੂੰ ਪੂਰੀ ਜਾਣਕਾਰੀ ਮਿਲੀ ਹੈ ਕਿ ਕੁਲਹਾੜ ਪੀਜ਼ਾ ਜੋੜੇ ਨੇ ਕਈ ਲੋਕਾਂ ਨੂੰ ਪੈਸੇ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਹਿਜ ਅਰੋੜਾ ਜਿਨ੍ਹਾਂ ਬਾਊਂਸਰਾਂ ਨੂੰ ਬੁਲਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬੁਲਾਉਣ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸਜ਼ਾ ਦੀ ਮੰਗ ਕਰਨ ਬਾਰੇ ਸਹਿਜ ਅਰੋੜਾ ਦੇ ਬਿਆਨ ਬਾਰੇ ਨਿਹੰਗ ਸਿੰਘਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀ ਅਧਿਕਾਰ ਹੈ ਕਿ ਤੁਸੀਂ ਅਜਿਹੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰੋ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਲਕੇ ਕੋਈ ਹੰਗਾਮਾ ਨਾ ਕੀਤਾ ਜਾਵੇ, ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਉਹ ਜ਼ਿੰਮੇਵਾਰ ਨਹੀਂ ਹੋਣਗੇ।

Exit mobile version