Homeਹਰਿਆਣਾਦੁਸਹਿਰੇ ਮੌਕੇ ਕੈਥਲ 'ਚ ਵਾਪਰੇ ਹਾਦਸੇ 'ਤੇ ਪੀ.ਐਮ. ਮੋਦੀ ਨੇ ਦੁੱਖ ਕੀਤਾ...

ਦੁਸਹਿਰੇ ਮੌਕੇ ਕੈਥਲ ‘ਚ ਵਾਪਰੇ ਹਾਦਸੇ ‘ਤੇ ਪੀ.ਐਮ. ਮੋਦੀ ਨੇ ਦੁੱਖ ਕੀਤਾ ਪ੍ਰਗਟ

ਕੈਥਲ : ਦੇਸ਼ ਭਰ ‘ਚ ਜਿੱਥੇ ਇਕ ਪਾਸੇ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਹਰਿਆਣਾ ਦੇ ਕੈਥਲ ‘ਚ ਮੁੰਦਰੀ ਨਹਿਰ (The Mundri Canal) ‘ਚ ਇਕ ਆਲਟੋ ਕਾਰ ਡੁੱਬ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ 8 ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ 3 ਬੱਚੇ ਅਤੇ 3 ਔਰਤਾਂ ਸ਼ਾਮਲ ਹਨ ਅਤੇ ਉਹ ਪਿੰਡ ਸਭਾ ਦੇਗ ਦੇ ਰਹਿਣ ਵਾਲੇ ਸਨ। ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਪੂਰਾ ਪਰਿਵਾਰ ਇੱਕ ਆਲਟੋ ਕਾਰ ਵਿੱਚ ਪੁੰਡਰੀ ਵੱਲ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁੰਦਰੀ ਕੋਲ ਪੁੱਜਾ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਨੂੰ ਲੈ ਕੇ ਪੀ.ਐਮ ਮੋਦੀ (PM Modi) ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿ ਖਿਆ ਕਿ ਹਰਿਆਣਾ ਦੇ ਕੈਥਲ ਵਿੱਚ ਵਾਪਰਿਆ ਸੜਕ ਹਾਦਸਾ ਦਿਲ ਦਹਿਲਾਉਣ ਵਾਲਾ ਹੈ। ਆਪਣੀ ਜਾਨ ਗੁਆਉਣ ਵਾਲਿਆਂ ਦੇ ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਸੂਬਾ ਸਰਕਾਰ ਦੀ ਦੇਖ-ਰੇਖ ‘ਚ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਹਰ ਸੰਭਵ ਮਦਦ ਦੇਣ ‘ਚ ਲੱਗਾ ਹੋਇਆ ਹੈ।

8ਵੀਂ ਲਾਸ਼ ਨਹੀਂ ਹੋਈ ਬਰਾਮਦ

ਦੱਸਿਆ ਜਾ ਰਿਹਾ ਹੈ ਕਿ 8 ਮ੍ਰਿਤਕਾਂ ‘ਚੋਂ ਸਿਰਫ 7 ਲਾਸ਼ਾਂ ਹੀ ਬਰਾਮਦ ਹੋਈਆਂ ਹਨ। ਅੱਠਵੀਂ ਲਾਸ਼ 15 ਸਾਲ ਦੀ ਲੜਕੀ ਦੀ ਦੱਸੀ ਜਾ ਰਹੀ ਹੈ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਕਾਰ ਚਾਲਕ ਦੀ ਜਾਨ ਬਚ ਗਈ ਹੈ ਅਤੇ ਉਸ ਦਾ ਕੁੰਡਲੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ 9 ਮੈਂਬਰ ਸਵੇਰੇ ਕੈਥਲ ਦੇ ਗੁਹਾਨਾ ਪਿੰਡ ਸਥਿਤ ਗੁਰੂ ਰਵਿਦਾਸ ਮੰਦਰ ‘ਚ ਮੱਥਾ ਟੇਕਣ ਜਾ ਰਹੇ ਸਨ। ਉਹ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਦਰਸ਼ਨਾਂ ਲਈ ਘਰੋਂ ਨਿਕਲੇ ਸਨ। ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ।

ਜਾਣਕਾਰੀ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਹਾਦਸਾ ਹੁੰਦਾ ਦੇਖਿਆ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਰ ਸਵਾਰ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਤਿਉਹਾਰਾਂ ਦੇ ਦਿਨਾਂ ਦੌਰਾਨ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments