HomeSportਜਾਣੋ ਕਦੋਂ 'ਤੇ ਕਿੱਥੇ ਖੇਡਿਆ ਜਾਵੇਗਾ ਭਾਰਤ 'ਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ...

ਜਾਣੋ ਕਦੋਂ ‘ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ‘ਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼  (India and Bangladesh) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਹੈਦਰਾਬਾਦ ‘ਚ ਖੇਡਿਆ ਜਾਵੇਗਾ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਦਾ ਟੀਚਾ ਕਲੀਨ ਸਵੀਪ ਕਰਨ ਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ ‘ਚ ਭਾਰਤੀ ਟੀਮ ਪਿਛਲੇ ਦੋ ਮੈਚਾਂ ‘ਚ ਜਿੱਤਾਂ ਨਾਲ 2-0 ਨਾਲ ਅੱਗੇ ਹੈ। ਹੁਣ ਉਨ੍ਹਾਂ ਦੀਆਂ ਨਜ਼ਰਾਂ ਤੀਜੇ ਮੈਚ ‘ਚ ਜਿੱਤ ਨਾਲ ਬੰਗਲਾਦੇਸ਼ ਦਾ ਸਫਾਇਆ ਕਰਨ ‘ਤੇ ਟਿਕੀਆਂ ਹੋਈਆਂ ਹਨ।

ਪਿੱਚ ਰਿਪੋਰਟ
ਇਸ ਸੀਰੀਜ਼ ਦਾ ਤੀਜਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਇੱਥੋਂ ਦੀ ਪਿੱਚ ਬੱਲੇਬਾਜ਼ਾਂ ਲਈ ਪੂਰੀ ਤਰ੍ਹਾਂ ਅਨੁਕੂਲ ਹੋ ਸਕਦੀ ਹੈ। ਇਸ ਮੈਚ ‘ਚ ਟਾਸ ਜ਼ਿਆਦਾ ਭੂਮਿਕਾ ਨਹੀਂ ਨਿਭਾਏਗਾ। ਮੰਨਿਆ ਜਾ ਰਿਹਾ ਹੈ ਕਿ ਇੱਥੇ ਦੋਵੇਂ ਪਾਰੀਆਂ ‘ਚ ਵੱਡਾ ਸਕੋਰ ਬਣਾਇਆ ਜਾ ਸਕਦਾ ਹੈ। ਰਿਕਾਰਡ ਦੀ ਗੱਲ ਕਰੀਏ ਤਾਂ ਪਿਛਲੇ ਦੋ ਅੰਤਰਰਾਸ਼ਟਰੀ ਮੈਚਾਂ ‘ਚ ਇਸ ਪਿੱਚ ‘ਤੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਮੌਸਮ
ਇਸ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਰੀ ਟੀ-20 ਮੈਚ ਮੀਂਹ ਦੀ ਚਪੇਟ ‘ਚ ਹੈ। ਐਕਯੁਵੇਦਰ ਦੀ ਰਿਪੋਰਟ ਮੁਤਾਬਕ ਮੈਚ ਦੌਰਾਨ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਪਮਾਨ 23 ਡਿਗਰੀ ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦਕਿ ਮੀਂਹ ਦੀ ਸੰਭਾਵਨਾ 23 ਫੀਸਦੀ ਹੈ। 24 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਜਦਕਿ ਨਮੀ 89 ਫ਼ੀਸਦੀ ਰਹਿ ਸਕਦੀ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਪੂਰਾ ਮੈਚ ਦੇਖਣ ਨੂੰ ਮਿਲਣਗੇ।

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਮੈਚ 12 ਸਤੰਬਰ (ਸ਼ਨੀਵਾਰ) ਨੂੰ ਖੇਡਿਆ ਜਾਵੇਗਾ। ਇਹ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ ਜਦਕਿ ਟਾਸ ਸ਼ਾਮ 6:30 ਵਜੇ ਹੋਵੇਗਾ। ਇਸ ਮੈਚ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ‘ਤੇ ਮੁਫਤ ਹੋਵੇਗੀ।

ਟੀ-20 ਸੀਰੀਜ਼ ਲਈ ਦੋਵੇਂ ਟੀਮਾਂ-
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟ ਕੀਪਰ), ਰਿੰਕੂ ਸਿੰਘ, ਹਾਰਦਿਕ ਪੰਡਯਾ, ਰਿਆਨ ਪਰਾਗ, ਨਿਤੀਸ਼ ਕੁਮਾਰ ਰੈਡੀ, ਤਿਲਕ ਵਰਮਾ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਿਤੇਸ਼ ਸ਼ਰਮਾ (ਵਿਕਟ ਕੀਪਰ) ), ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ ਅਤੇ ਮਯੰਕ ਯਾਦਵ।

ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤਨਜੀਦ ਹਸਨ ਤਮੀਮ, ਪਰਵੇਜ਼ ਹੁਸੈਨ ਇਮੋਨ (ਵਿਕਟ-ਕੀਪਰ), ਤੌਹੀਦ ਹਿਰਦੈ, ਮਹਿਮੂਦ ਉੱਲਾ, ਲਿਟਨ ਦਾਸ (ਵਿਕਟ-ਕੀਪਰ), ਜਾਕਰ ਅਲੀ ਅਨਿਕ (ਵਿਕਟ-ਕੀਪਰ), ਮੇਹਦੀ ਹਸਨ ਮਿਰਾਜ਼, ਸ਼ਾਕ ਮੇਹੇਦੀ ਹਸਨ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਤਨਜ਼ੀਮ ਹਸਨ ਸਾਕਿਬ, ਮੁਸਤਫਿਜ਼ੁਰ ਰਹਿਮਾਨ, ਰਕੀਬੁਲ ਹਸਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments