Home ਦੇਸ਼ ਸੇਵਾਮੁਕਤ ਰੇਲਵੇ ਕਰਮਚਾਰੀ ਹੁਣ ਏ.ਸੀ ਕਲਾਸ ‘ਚ ਕਰ ਸਕਣਗੇ ਸਫ਼ਰ

ਸੇਵਾਮੁਕਤ ਰੇਲਵੇ ਕਰਮਚਾਰੀ ਹੁਣ ਏ.ਸੀ ਕਲਾਸ ‘ਚ ਕਰ ਸਕਣਗੇ ਸਫ਼ਰ

0

ਹਰਿਆਣਾ : ਸੇਵਾਮੁਕਤ ਰੇਲਵੇ ਕਰਮਚਾਰੀਆਂ (Railway Employees) ਦੇ ਨਾਲ ਸਫਰ ਕਰਨ ਵਾਲੇ ਸਹਾਇਕ ਹੁਣ ਏ.ਸੀ ਕਲਾਸ ‘ਚ ਸਫਰ ਕਰ ਸਕਣਗੇ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਰੇਲਵੇ ਨੇ ਇਹ ਸਹੂਲਤ ਦਿੱਤੀ ਹੈ ਤਾਂ ਜੋ ਸੇਵਾਮੁਕਤ ਕਰਮਚਾਰੀਆਂ ਨੂੰ ਰਾਹਤ ਮਿਲ ਸਕੇ।

70 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਕਰਮਚਾਰੀਆਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ ਅਤੇ ਉਹ ਏ.ਸੀ ਕੋਚ ਵਿੱਚ ਆਪਣੇ ਨਾਲ ਹੈਲਪਰ ਲੈ ਕੇ ਜਾ ਸਕਣਗੇ। ਇਸ ਸਹੂਲਤ ਲਈ ਸੇਵਾਮੁਕਤ ਕਰਮਚਾਰੀਆਂ ਨੂੰ ਕੁਝ ਫੀਸ ਵੀ ਅਦਾ ਕਰਨੀ ਪਵੇਗੀ ਜੋ ਕਿ ਮੂਲ ਕਿਰਾਏ ਦਾ ਤੀਜਾ ਹਿੱਸਾ ਹੋਵੇਗੀ ਅਤੇ ਟਿਕਟ ਬੁਕਿੰਗ ਦੇ ਸਮੇਂ ਇਸ ਨੂੰ ਜਮ੍ਹਾ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਬਾਅਦ ਹੀ ਸੇਵਾਮੁਕਤ ਕਰਮਚਾਰੀ ਅਤੇ ਉਸ ਦੇ ਸਹਾਇਕ ਨੂੰ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ।

ਦਰਅਸਲ ਰੇਲਵੇ ਬੋਰਡ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ 70 ਸਾਲ ਦੀ ਉਮਰ ਪਾਰ ਕਰ ਚੁੱਕੇ ਬਜ਼ੁਰਗ ਸੇਵਾਮੁਕਤ ਕਰਮਚਾਰੀ ਆਪਣੇ ਨਾਲ ਸਹਾਇਕ ਨਹੀਂ ਲੈ ਕੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਰੇਲਗੱਡੀ ‘ਚ ਸਫਰ ਕਰਨ ਸਮੇਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪਹਿਲਾਂ ਇਹ ਸਹੂਲਤ ਸੀ

ਰੇਲਵੇ ਮੁਤਾਬਕ ਸੇਵਾਮੁਕਤ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਰੇਲ ਪਾਸ ‘ਤੇ ਪਹਿਲੀ ਅਤੇ ਦੂਜੀ ਏ.ਸੀ ਸ਼੍ਰੇਣੀ ‘ਚ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਉਹ ਆਪਣੇ ਨਾਲ ਇੱਕ ਸਹਾਇਕ ਮੁਫ਼ਤ ਵਿੱਚ ਲੈ ਜਾ ਸਕਦਾ ਹੈ। ਰੇਲਵੇ ਭਾਸ਼ਾ ਵਿੱਚ ਇਸ ਨੂੰ ਸੇਵਾਦਾਰ ਕਿਹਾ ਜਾਂਦਾ ਹੈ ਪਰ ਸਹਾਇਕ ਨੂੰ ਸਲੀਪਰ ਕਲਾਸ ਵਿੱਚ ਹੀ ਸਫ਼ਰ ਕਰਨਾ ਪੈਂਦਾ ਸੀ। ਹੁਣ ਏ.ਸੀ ਕਲਾਸ ਦੇ ਬੇਸਿਕ ਕਿਰਾਏ ਦਾ ਤੀਜਾ ਹਿੱਸਾ ਜਮ੍ਹਾ ਕਰਵਾਉਣ ‘ਤੇ ਰੇਲਵੇ ਕਰਮਚਾਰੀ ਦੇ ਨਾਲ ਸਹਾਇਕ ਵੀ ਏ.ਸੀ ਕੋਚ ‘ਚ ਸਫਰ ਕਰ ਸਕਣਗੇ।

Exit mobile version