Homeਦੇਸ਼'ਸਦੀ ਦੇ ਮਹਾਨ ਨਾਇਕ' ਅਮਿਤਾਭ ਬੱਚਨ ਦਾ ਜਨਮ ਦਿਨ ਅੱਜ, ਪ੍ਰਸ਼ੰਸ਼ਕਾਂ ਵੱਲੋਂ...

‘ਸਦੀ ਦੇ ਮਹਾਨ ਨਾਇਕ’ ਅਮਿਤਾਭ ਬੱਚਨ ਦਾ ਜਨਮ ਦਿਨ ਅੱਜ, ਪ੍ਰਸ਼ੰਸ਼ਕਾਂ ਵੱਲੋਂ ਮਿਲ ਰਹੀਆਂ ਸ਼ੁਭਕਾਮਨਾਵਾਂ

ਮੁੰਬਈ: ‘ਸਦੀ ਦੇ ਮਹਾਨ ਨਾਇਕ’ ਅਮਿਤਾਭ ਬੱਚਨ (Amitabh Bachchan) ਦਾ ਅੱਜ ਜਨਮ ਦਿਨ ਹੈ। ਅਦਾਕਾਰ ਅੱਜ 82 ਸਾਲ ਦੇ ਹੋ ਗਏ ਹਨ। ਇਸ ਮੌਕੇ ‘ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਕਰੀਬੀਆਂ ਅਤੇ ਚਹੇਤਿਆਂ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

ਇਸ ਦੇ ਨਾਲ ਹੀ ਹਰ ਸਾਲ ਬਿੱਗ ਬੀ ਦੇ ਜਨਮਦਿਨ ‘ਤੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਉਨ੍ਹਾਂ ਦੇ ਘਰ ਜਾਂਦੇ ਹਨ। ਅਦਾਕਾਰਾਂ ਨੇ ਵੀ ਘਰਾਂ ਤੋਂ ਬਾਹਰ ਆ ਕੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਇਸ ਵਾਰ ਵੀ ਉਨ੍ਹਾਂ ਦੇ 82ਵੇਂ ਜਨਮ ਦਿਨ ‘ਤੇ ਅਮਿਤਾਭ ਬੱਚਨ ਦੇ ‘ਜਲਸਾ’ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਪ੍ਰਸ਼ੰਸਕ ਅਭਿਤਾਭ ਬੱਚਨ ਦਾ ਜਨਮਦਿਨ ਉਨ੍ਹਾਂ ਦੇ ਘਰ ਦੇ ਬਾਹਰ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਮੇਗਾਸਟਾਰ ਦਾ ਜਨਮਦਿਨ ਕੇਕ ਕੱਟ ਕੇ ਸੈਲੀਬ੍ਰੇਟ ਕਰ ਰਹੇ ਹਨ ਅਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਅਮਿਤਾਭ ਬੱਚਨ ਨੂੰ ਹਾਲ ਹੀ ‘ਚ ਫਿਲਮ ‘ਕਲਕੀ 2898AD’ ‘ਚ ਦੇਖਿਆ ਗਿਆ ਸੀ। ਨਾਗ ਅਸ਼ਵਿਨ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਮਿਤਾਭ ਬੱਚਨ ਨੇ ‘ਅਸ਼ਵਥਾਮਾ’ ਦਾ ਕਿਰਦਾਰ ਨਿਭਾਇਆ ਸੀ, ਜਦੋਂਕਿ ਫਿਲਮ ‘ਚ ਅਦਾਕਾਰ ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਵੀ ਮੁੱਖ ਭੂਮਿਕਾਵਾਂ ‘ਚ ਸਨ। 600 ਕਰੋੜ ਦੇ ਬਜਟ ਨਾਲ ਬਣੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments