ਪੰਜਾਬ : ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ। ਦਰਅਸਲ ਸੋਨੇ ਦੀਆਂ ਕੀਮਤਾਂ ‘ਚ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਵੀ ਇਸ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਚਾਂਦੀ ਦੀਆਂ ਕੀਮਤਾਂ ਵਧ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ‘ਚ 24 ਕੈਰੇਟ ਸੋਨੇ ਦੀ ਕੀਮਤ 77,000 ਰੁਪਏ ਹੈ, ਜਦੋਂ ਕਿ ਬੀਤੇ ਦਿਨ ਇਹ 77,800 ਰੁਪਏ ਦਰਜ ਕੀਤੀ ਗਈ ਸੀ, ਜੋ ਅੱਜ ਹੇਠਾਂ ਆ ਗਈ ਹੈ। ਯਾਨੀ ਸੋਨੇ ਦੀ ਕੀਮਤ 800 ਰੁਪਏ ਘੱਟ ਗਈ ਹੈ।
22 ਕੈਰੇਟ ਸੋਨਾ ਅੱਜ 71,610 ਸੀ ਜਦੋਂ ਕਿ ਪਹਿਲਾਂ ਬੀਤੇ ਦਿਨ 72,350 ਸੀ। ਚਾਂਦੀ ਦੀ ਗੱਲ ਕਰੀਏ ਤਾਂ 23 ਕਿਲੋ ਚਾਂਦੀ ਅੱਜ 75,080 ‘ਤੇ ਹੈ ਜਦੋਂ ਕਿ ਬੀਤੇ ਦਿਨ 75,860 ਦਰਜ ਕੀਤਾ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ ਗਿਰਾਵਟ ਜਾਰੀ ਰਹਿੰਦੀ ਹੈ ਜਾਂ ਹੋਰ ਵੀ ਵਧਦੀ ਹੈ।
ਅੱਜ ਕੌਮਾਂਤਰੀ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਸ਼ੁਰੂਆਤ ਹੋਈ। ਕਾਮੈਕਸ ‘ਤੇ ਸੋਨਾ 2,640.70 ਡਾਲਰ ਪ੍ਰਤੀ ਔਂਸ ‘ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ $2,635.40 ਪ੍ਰਤੀ ਔਂਸ ਸੀ। ਲਿਖਣ ਦੇ ਸਮੇਂ, ਇਹ 1.20 ਡਾਲਰ ਦੇ ਵਾਧੇ ਨਾਲ 2,636.60 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ ‘ਤੇ ਚਾਂਦੀ ਦਾ ਫਿਊਚਰਜ਼ $30.86 ‘ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ $30.60 ਸੀ। ਲਿਖਣ ਦੇ ਸਮੇਂ, ਇਹ $0.14 ਦੇ ਵਾਧੇ ਨਾਲ $30.74 ਪ੍ਰਤੀ ਔਂਸ ‘ਤੇ ਵਪਾਰ ਕਰ ਰਿਹਾ ਸੀ।