ਹਰਿਆਣਾ : ਵਿਧਾਨ ਸਭਾ ਚੋਣਾਂ (The Assembly Elections) ‘ਚ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਭਾਜਪਾ ਸਰਕਾਰ (The BJP Government) ਦੇ ਗਠਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੰਡੀਗੜ੍ਹ ਤੋਂ ਦਿੱਲੀ ਤੱਕ ਸਰਕਾਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਇੰਚਾਰਜ ਧਰਮਿੰਦਰ ਪ੍ਰਧਾਨ, ਸਹਿ-ਇੰਚਾਰਜ ਬਿਪਲਬ ਕੁਮਾਰ ਦੇਬ ਨੇ ਸਾਬਕਾ ਸੀ.ਐਮ ਮਨੋਹਰ ਲਾਲ ਦੇ ਘਰ ਮੀਟਿੰਗ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਨੇ ਵੀ ਨਾਇਬ ਸੈਣੀ ਨਾਲ ਗੱਲਬਾਤ ਕੀਤੀ।
ਰਾਓ ਇੰਦਰਜੀਤ ਅਤੇ ਅਨਿਲ ਵਿੱਜ ਨੇ ਪੇਸ਼ ਕੀਤਾ ਹੈ ਦਾਅਵਾ
ਦੱਸਿਆ ਜਾ ਰਿਹਾ ਹੈ ਕਿ ਸੀ.ਐਮ ਨਾਇਬ ਸਿੰਘ ਸੈਣੀ 12 ਅਕਤੂਬਰ ਨੂੰ ਸਹੁੰ ਚੁੱਕ ਸਕਦੇ ਹਨ। ਸੀ.ਐਮ ਦੇ ਅਹੁਦੇ ਲਈ ਨਾਇਬ ਸਿੰਘ ਸੈਣੀ ਦੇ ਚਿਹਰੇ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਕੇਂਦਰੀ ਮੰਤਰੀ ਰਾਓ ਇੰਦਰਜੀਤ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਦੇ ਰਹੇ ਹਨ।
ਜਿੱਤ ਦਰਜ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਬੰਧੀ ਹਾਈਕਮਾਂਡ ਅਤੇ ਗ੍ਰਹਿ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਨਾਇਬ ਸਿੰਘ ਸੈਣੀ ਹੀ ਸੀ.ਐਮ. ਹੋਣਗੇ।ਹਰਿਆਣਾ ‘ਚ ਤੀਜੀ ਵਾਰ ਸਰਕਾਰ ਬਣਨ ਨਾਲ ਮੰਤਰੀ ਮੰਡਲ ਦੇ ਚਿਹਰਿਆਂ ‘ਤੇ ਵੀ ਚਰਚਾ ਸ਼ੁਰੂ ਹੋ ਗਈ ਹੈ। ਪੁਰਾਣੀ ਸੈਣੀ ਸਰਕਾਰ ਦੇ ਅੱਠ ਮੰਤਰੀਆਂ ਦੀ ਹਾਰ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਹੁਣ ਮੰਤਰੀ ਮੰਡਲ ਵਿੱਚ ਜ਼ਿਆਦਾਤਰ ਨਵੇਂ ਚਿਹਰੇ ਹੋਣਗੇ। ਇਸ ਵਿੱਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ, ਮੂਲ ਚੰਦ ਸ਼ਰਮਾ ਅਤੇ ਮਹੀਪਾਲ ਢਾਂਡਾ ਦਾ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ।